Posts

Showing posts from December 3, 2017

ਪਤੀਸਾ - Prabha Prinja

Image
LET US SMILE 27-28 ਸਾਲ ਪਹਿਲਾਂ ਦੀ ਗੱਲ ਅਸੀਂ ਹਰ ਸ਼ਨੀਵਾਰ ਦੀ ਤਰ੍ਹਾਂ ਆਪਣੇ ਪਿੰਡ ਭਿੱਖੀਵਿੰਡ ਗਏ। ਮੇਰੀ ਨਨਾਣ ਤੇ ਨਨਾਣਵਈਆ (ਜੀਜਾ ਜੀ)ਵੀ ਨਾਲ ਸੀ।  ਦੁਪਹਿਰ ਦਾ ਵੇਲਾ ਸੀ। ਸਾਡੇ ਪਿਤਾ ਜੀ (ਸਹੁਰਾ ਸਾਹਿਬ) ਦੀ ਭੈਣ ਜੋ ਕਿ ਨੇੜੇ ਦੇ ਪਿੰਡ ਸੁਰਸਿੰਘ ਵਿੱਚ ਰਹਿੰਦੀ ਸੀ, ਉੱਥੇ ਆ ਗਈ। ਚਾਹ ਬਣਾਉਣ ਲੱਗੇ ਤਾਂ ਜੀਜਾ ਜੀ ਕਹਿੰਦੇ ,"ਅੱਜ ਭੂਆ ਨੂੰ ਪਤੀਸਾ ਖਵਾਉਂਦੇ ਆ।" ਕਿਸੇ ਨੂੰ ਭੇਜ ਕੇ ਜੀਜਾ ਜੀ ਨੇ ਪਤੀਸਾ ਮੰਗਵਾਇਆ ਤੇ ਪਲੇਟ ਵਿੱਚ ਪਾ ਕੇ ਸਭ ਤੋਂ ਪਹਿਲਾਂ ਭੂਆ ਅੱਗੇ ਕੀਤਾ। ਭੂਆ ਨੇ ਜੀਜਾ ਜੀ ਦੇ ਹੱਥੋਂ ਪਲੇਟ ਫੜ ਲਈ ਤੇ ਹੌਲੀ ਹੌਲੀ ਖਾਣ ਲੱਗੀ। ਚਾਹ ਪੀ ਕੇ ਭੂਆ ਕਹਿੰਦੀ," ਆਹ ਜਰਾ ਖਬਾਰ ਦਈਂ।" ਬਾਕੀ ਬਚਿਆ ਪਤੀਸਾ ਅਖਬਾਰ ਵਿੱਚ ਲਪੇਟ ਕੇ ਭੂਆ ਨੇ ਚੁੰਨੀ ਪੱਲੇ ਬੰਨ੍ਹ ਲਿਆ ਤੇ ਕਹਿਣ ਲੱਗੀ," ਬਾਕੀ ਘਰ ਜਾਕੇ ਖਾ ਲੂੰਗੀ।" ਅਸੀਂ ਸਾਰੇ ਜਿਹੜੇ ਮੂੰਹ ਸਵਾਰ ਕੇ ਬੈਠੇ ਸੀ ਭੂਆ ਦੀ ਚੁੰਨੀ ਪੱਲੇ ਬੱਧੇ ਪਤੀਸੇ ਵੱਲ ਭੁੱਖਿਆਂ ਵਾਂਗੂ ਵੇਖ ਰਹੇ ਸੀ। ਉਸ ਦਿਨ ਤੋਂ ਭੂਆ ਦਾ ਨਾ ਭੂਆ ਪਤੀਸਾ ਪੈ ਗਿਆ। 😉 😉 😉 😉 😉 😉 😉

ਕਿ ਉਹ ਲੇਟ ਹੋ ਗਿਆ ! - Prabha Prinja

Image
LET US SMILE ਸਾਲ 1982 ਦੀ ਗੱਲ ਹੈ। ਅਸੀਂ ਕਿਰਾਏ ਤੇ ਇੱਕ ਮਕਾਨ ਦੇ ਚੁਬਾਰੇ ਵਿੱਚ ਰਹਿੰਦੇ ਸੀ। ਮਕਾਨ ਮਾਲਕ ਚੰਗੇ ਸੀ। ਸਾਡੇ ਕੋਲ ਦੋ ਫੋਲਡਿੰਗ ਬੈੱਡ ਤੇ ਇਕ ਕੁਰਸੀ ਹੀ ਹੁੰਦੀ ਸੀ। ਦੋ ਕੁ ਮਹੀਨੇ ਬਾਅਦ ਅਸੀਂ ਪਿੰਡੋਂ ਡਬਲ ਬੈੱਡ ਲੈ ਆਂਦਾ। ਸਾਡੀ ਮਕਾਨ ਮਾਲਕਨ ਉਪੱਰ ਆਈ ਤੇ ਮੈਨੂੰ ਪੁੱਛਣ ਲੱਗੀ," ਪ੍ਰਭਾ ਬੈੱਡ ਤੇਰੇ ਦਾਜ ਦੇ ਆ?" ਮੈਂ ਹਾਂ ਵਿੱਚ ਸਿਰ ਹਿਲਾਇਆ ਕਹਿੰਦੀ,"ਮੇਰੀ ਭੈਣ ਨੂੰ ਵੀ ਅਸੀਂ ਇਹੋ ਜਿਹੇ ਬੈੱਡ ਦਿੱਤੇ ਸੀ। ਭੈਣ ਮੇਰੀ ਤੇਰੇ ਵਰਗੀ ਉੱਚੀ, ਲੰਮੀ ਜਵਾਨ, ਮਰ ਗਈ ਸੀ ਵਿਚਾਰੀ।" ਮਹੀਨੇ ਕੁ ਬਾਅਦ ਅਸੀਂ ਅਲਮਾਰੀ ਲਿਆਂਦੀ ਉਹ ਘਰ ਨਹੀਂ ਸੀ।ਸ਼ਾਮ ਨੂੰ ਜਦੋਂ ਘਰ ਆਈ ਤਾਂ ਸਿੱਧੀ ਉੱਪਰ ਆਈ ਤੇ ਕਹਿੰਦੀ," ਮੈਨੂੰ ਗਲੀ ਵਿਚੋਂ ਪਤਾ ਲੱਗਾ ਤੁਸੀਂ ਅਲਮਾਰੀ ਲਿਆਂਦੀ।" ਮੈਂ ਅਲਮਾਰੀ ਵੱਲ ਇਸ਼ਾਰਾ ਕਰਕੇ ਕਿਹਾ,"ਹਾਂਜੀ" ਫਿਰ ਉਹੀ ਸਵਾਲ ਕਿ ਦਾਜ ਦੀ ਆ,ਮੈਂ ਕਿਹਾ ਨਹੀਂ ਇੱਥੋਂ ਲਿਆਂਦੀ ਰਾਮ ਬਾਗ ਤੋਂ। ਸੁਣ ਕੇ ਕਹਿੰਦੀ ਅੱਛਾ! ਅਸੀਂ ਤਾਂ ਆਪਣੀ ਭੈਣ ਨੂੰ ਦਾਜ ਵਿੱਚ ਦਿੱਤੀ ਸੀ ਇਹੋ ਜਿਹੀ। ਉਂਝ ਮੇਰੀ ਭੈਣ ਵੀ ਤੇਰੇ ਵਰਗੀ ਉੱਚੀ ਲੰਮੀ ਜਵਾਨ ਸੀ, ਮਰ ਗਈ ਸੀ ਵਿਚਾਰੀ।" ਉਸ ਤੋਂ ਬਾਅਦ ਅਸੀਂ ਥੋੜਾ ਚਿਰ ਕੋਈ ਨਵੀਂ ਚੀਜ਼ ਘਰ ਨਾ ਲਿਆਂਦੀ। ਇਕ ਦਿਨ ਸਕੂਟਰ ਤੋਂ ਡਿੱਗ ਕੇ ਮੇਰੀ ਲੱਤ ਤੇ ਸੱਟ ਲੱਗ ਗਈ।ਸਕੂਟਰ ਕਿਸੇ ਦਾ ਮੰਗ ਕੇ ਲੈਕੇ ਗਏ ਸਾਂ ਉਦੋਂ ਸਾਡੇ ਕੋਲ ਸਾਈਕਲ ਹੀ ਸੀ।ਸ਼ਾਮ ਨ

ਸਾਗ ਚੰਗਾ ਬਣਿਆ? - Prabha Prinja

Image
LET US SMILE ਸਾਡਾ ਇੱਕ ਕੁਲੀਗ ਪੀਣ ਦਾ ਆਦੀ ਸੀ। ਅਕਸਰ ਦਫਤਰੋਂ ਛੁੱਟੀ ਤੋਂ ਬਾਅਦ ਉਹ ਪੀਣ ਦਾ ਕੋਈ ਨਾ ਕੋਈ ਜੁਗਾੜ ਬਣਾ ਹੀ ਲੈਂਦਾ ਸੀ। ਇੱਕ ਦਿਨ ਉਹਨੇ ਆਪਣੀ ਹੱਡਬੀਤੀ ਸੁਣਾਈ।  ਕਹਿੰਦਾ:- "ਇੱਕ ਦਿਨ ਮੈਂ ਆਪਣੇ ਰੌਂਅ ਵਿੱਚ ਛੁੱਟੀ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਸਬਜੀ ਵਾਲੀਆਂ ਫੜੀਆਂ ਕੋਲੋਂ ਲੰਘਦਿਆਂ ਸਾਗ ਵੇਖ ਕੇ ਸਾਈਕਲ ਨੂੰ ਬਰੇਕ ਲਾਈ ਤੇ ਇਸ਼ਾਰੇ ਨਾਲ ਹੀ ਸਾਗ ਦਾ ਭਾਅ ਪੁੱਛਿਆ। ਫੜ੍ਹੀ ਵਾਲੇ ਦੇ ਮੂੰਹੋਂ ਪੰਜ ਰੁਪਏ ਦਾ ਸਾਰਾ ਸੁਣ ਕੇ ਉਹਨੂੰ ਪੰਜ ਦਾ ਨੋਟ ਫੜਾ ਸਾਗ ਸਾਈਕਲ ਦੇ ਕੈਰੀਅਰ  ਉੱਤੇ ਰੱਖਣ ਨੂੰ ਕਿਹਾ। ਉਹਨੇ ਫਟਾਫਟ ਸਾਗ ਰੱਖਕੇ ਸਾਈਕਲ ਸਟੈਂਡ ਤੋਂ ਲਾਹ ਕੇ ਹੈਂਡਲ ਮੇਰੇ ਹੱਥ ਫੜਾਇਆ। ਮੈਂ ਘਰ ਜਾਂਦਿਆ ਸਾਈਕਲ ਕੰਧ ਨਾਲ ਲਾ ਕੇ ਘਰਵਾਲੀ ਨੂੰ ਅਵਾਜ਼ ਦਿੱਤੀ," ਬਈ ਸਾਈਕਲ ਪਿੱਛੋਂ ਸਾਗ ਲਾਹ ਲਈ ਤੇ ਰੋਟੀ ਮੈਂ ਖਾਕੇ ਆਇਆਂ ਹਾਂ।" ਅਗਲੇ ਦਿਨ ਮੈਂ ਦਫਤਰੋਂ ਸਿੱਧਾ ਘਰ ਪਹੁੰਚਿਆ। ਰਾਤ ਨੂੰ ਘਰਵਾਲੀ ਫੁਲਕੇ ਬਣਾ ਰਹੀ ਸੀ। ਮੈਂ ਮੰਜੇ ਤੇ ਬੈਠੇ ਨੇ ਸਵਾਲ ਕੀਤਾ ,"ਸਾਗ ਚੰਗਾ ਬਣਿਆ?" ਉਹਨੇ ਕੋਈ ਜਵਾਬ ਨਾ ਦਿੱਤਾ ਤੇ ਮੇਜ ਉੱਤੇ ਰੋਟੀ ਦੀ ਥਾਲੀ ਗੁੱਸੇ ਨਾਲ ਰੱਖ ਅਗਲਾ ਫੁਲਕਾ ਵੇਲਣ ਲੱਗੀ। ਮੈਂ ਸੋਚਿਆ ਇੰਨੂ ਕੀ ਹੋਇਆ ਅੱਜ ਤਾਂ ਆਪਾਂ ਆਏ ਵੀ ਸੌਫੀ ਆਂ। ਥਾਲੀ ਵਿੱਚ ਝਾਤੀ ਮਾਰੀ ਤੇ ਬਾਟੀ ਵਿੱਚ ਮੂੰਗੀ ਦੀ ਦਾਲ ਵੇਖ ਹੌਸਲਾ ਜਿਹਾ ਕਰਕੇ ਫਿਰ ਪੁੱਛਿਆ," ਕੀ ਗੱਲ ਸਾਗ ਨੀ ਬਣਾਇਆ?"

ਉਏ ਔਹ ਵੇਖੋ ਗੌਣ ਵਾਲੀਆਂ ਜਾਂਦੀਆਂ। - Prabha Prinja

Image
LET US SMILE 38-39 ਸਾਲ ਪੁਰਾਣੀ ਗੱਲ ਜਦੋਂ ਮੈਂ ਚੰਡੀਗੜ੍ਹ ਨੌਕਰੀ ਕਰਦੀ ਸੀ ਤੇ ਆਪਣੇ ਮਾਮਾ ਜੀ ਕੋਲ ਰਹਿੰਦੀ ਸੀ। ਮੇਰੀ ਛੋਟੀ ਭੈਣ ਵੀ ਉਨ੍ਹਾਂ ਦਿਨੀਂ ਚੰਡੀਗੜ ਕੋਰਸ ਕਰਦੀ ਸੀ ਤੇ ਉਹ ਵੀ ਉੱਥੇ ਰਹਿੰਦੀ ਸੀ। ਮੇਰੇ ਮਾਮੀ ਜੀ ਬੜੇ ਮਿਲਣਸਾਰ ਸੁਭਾਅ ਦੇ ਨੇ। ਜਦੋਂ ਵੀ ਕਿਸੇ ਦੇ ਘਰ ਵਿਆਹ ਜਾਂ ਕੋਈ ਖੁਸ਼ੀ ਦਾ ਫੰਕਸ਼ਨ ਹੁੰਦਾ ਤਾਂ ਮਾਮੀ ਜੀ ਸਾਨੂੰ ਦੋਹਾਂ ਨੂੰ ਵੀ ਆਪਣੇ ਨਾਲ ਲੈ ਜਾਂਦੇ ਤੇ ਆਪਾਂ ਉਹਨਾਂ ਦੇ ਕਹਿਣ ਤੇ ਗਾਣੇ ਗੌਣ ਲੱਗ ਜਾਣਾ ਕਿਉਂਕਿ ਮਾੜਾ ਮੋਟਾ ਗੌਣ ਦਾ ਸ਼ੌਂਕ ਸੀ ਉਦੋਂ। ਇੱਕ ਦਿਨ ਰੋਜ ਦੀ ਤਰ੍ਹਾਂ ਸ ਵੇਰੇ ਅਸੀਂ ਦੋਵੇਂ ਦਫਤਰ ਜਾਣ ਲਈ ਬੱਸ ਲੈਣ ਵਾਸਤੇ ਪੈਦਲ ਜਾ ਰਹੀਆਂ ਸੀ ਕਿ ਬੱਚਿਆਂ ਨੇ ਸਾਨੂੰ ਵੇਖ ਕੇ ਉੱਚੀ ਉੱਚੀ ਇੱਕ ਦੂਜੇ ਨੂੰ ਅਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਤਾੜੀਆਂ ਮਾਰਦੇ ਹੋਏ ਇੱਕ ਦੂਜੇ ਨੂੰ ਉੱਚੀ ਉੱਚੀ ਕਹਿਣ ਲੱਗੇ," ਉਏ ਔਹ ਵੇਖੋ ਗੌਣ ਵਾਲੀਆਂ ਜਾਂਦੀਆਂ। ਉਹ ਵੇਖੋ ਗੌਣ ਵਾਲੀਆਂ ਜਾਂਦੀਆਂ।" ਇਨ੍ਹਾਂ ਸੁਣਕੇ ਆਪਾਂ ਕਾਹਲੀ ਕਾਹਲੀ ਸਫਰ ਤੈਅ ਕਰਕੇ ਬੱਸ ਸਟੌਪ ਤੇ ਪਹੁੰਚੀਆਂ ਤੇ ਸ਼ਾਮ ਨੂੰ ਘਰ ਆ ਕੇ ਸਾਰਿਆਂ ਨਾਲ ਗੱਲ ਸਾਂਝੀ ਕਰਕੇ ਖੂਬ ਹੱਸੇ।  😀 😀 😀 😀 😀 😀

ਫੋਨ ਡੈਹ ਪੈਤਾ ਹੈ। - Prabha Prinja

Image
LET US SMILE ਸੰਨ 2000 ਦੀ ਗੱਲ ਆ ਬਿਜਲੀ ਮਹਿਕਮੇ ਵੱਲੋਂ ਫੀਲਡ ਮੁਲਾਜ਼ਮਾਂ ਨੂੰ ਮੋਬਾਈਲ ਫ਼ੋਨ ਦਿੱਤੇ ਗਏ। ਸੋ ਇਕ ਫੋਨ ਮੇਰੇ ਪਤੀ ਨੂੰ ਵੀ ਮਿਲਿਆ।  ਸੈੱਟ ਬਹੁਤ ਵਧੀਆ ਸੀ ਨੋਕੀਆ ਦਾ। ਜਿੰਨੀ ਵਾਰ ਮਰਜੀ ਡਿੱਗੇ ਢੀਠ ਦਾ ਕੁੱਝ ਨਾ ਵਿਗੜੇ। ਇਕ ਦਿਨ ਉਹਨੂੰ ਨਜਰ ਲੱਗ ਗਈ। ਕਿਤੇ ਵੀ ਫੋਨ ਕਰੀਏ ਫੋਨ ਨਾ ਮਿਲੇ। ਹਾਰ ਕੇ ਮੇਰੇ ਪਤੀ ਨੇ ਐਕਸਚੇਂਜ ਵਿੱਚ ਫੋਨ ਕੀਤਾ ਤਾਂ ਅੱਗੋਂ ਇੱਕ ਮੈਡਮ ਬੋਲੀ," ਕਹੀਏ ਹਮ ਆਪ ਕੀ ਕਯਾ ਮਦਦ ਕਰ ਸਕਤੇ ਹੈਂ?" ਇੱਕ ਹਿੰਦੀ ,ਦੂਜਾ ਮੈਡਮ, ਤੀਜਾ ਸਾਡਾ ਪਛੋਕੜ ਪੇਂਡੂ। ਹਿੰਦੀ ਬੋਲਣੀ ਵੱਸ ਦਾ ਰੋਗ ਨਹੀਂ ਸੀ। ਔਖੇ ਸੌਖੇ ਮੇਰੇ ਪਤੀ ਬੋਲੇ," ਮੈਡਮ ਫੋਨ ਕੋ ਪਤਾ ਨਹੀਂ ਕਿਆ ਹੂਆ ਜਬ ਬੀ ਫੋਨ ਕਰਤੇ ਹੈਂ ਟੂੰ ਟੂੰ ਕਰਨੇ ਡੈਹ ਪੈਤਾ ਹੈ।" ਮੈਡਮ ਕਹਿੰਦੀ ਟੂੰ ਟੂੰ ਤੋ ਠੀਕ ਹੈ ਪਰ ਡੈਹ ਪੈਤਾ ਸਮਝ ਨਹੀਂ ਆਈ।" ਫਟਾਫਟ ਫੋਨ ਬੰਦ ਕਰਕੇ ਪੁਛੱਦੇ,"ਡੈਹ ਪੈਂਦਾ" ਨੂੰ ਹਿੰਦੀ ਵਿਚ ਕੀ ਕਹਿੰਦੇ। 😀 😀 😀 😀 😀

"ਕਿਹੜਾ ਲੋਹਾ ਦਿੱਤਾ? - Prabha Prinja

Image
LET US SMILE ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ ਬੀਜੀ ਬੌਕਰ (ਉਦੋਂ ਅਸੀਂ ਝਾੜੂ ਨਹੀਂ ਬੌਕਰ ਕਹਿੰਦੇ ਸੀ) ਮਾਰ ਰਹੇ ਸੀ ਤੇ ਮੈਂ ਪਿੱਛੇ ਪਿੱਛੇ ਗੋਹਾ ਫੇਰ ਰਹੀ ਸੀ। ਮੇਰੇ ਬੀਜੀ ਬੌਕਰ ਫੇਰ ਕੇ ਨਲਕੇ ਤੋਂ ਹੱਥ ਧੋਂਦੇ ਧੋਂਦੇ ਕਹਿੰਦੇ ," ਪੀਪੇ ਵਿੱਚ ਲੋਹਾ ਬੜਾ ਕੱਠਾ ਹੋਇਆ, ਕਬਾੜੀਆ ਆਜੇ ਤੇ ਉਹਨੂੰ ਦੇਕੇ ਆ ਵੀ ਖਲਾਰਾ ਮੁਕਾਈਏ।" ਬੀਜੀ ਬਜਾਰੋਂ ਸਬਜੀ ਲੈਣ ਚਲੇ ਗਏ। ਮੈਨੂੰ ਗਲੀ ਵਿਚੋਂ ਕਬਾੜੀਏ ਦੀ ਆਵਾਜ਼ ਆਈ।  ਮੈਂ ਭੱਜ ਕੇ ਗਈ ਤੇ ਉਹਨੂੰ ਸੱਦ ਕੇ ਪੀਪੇ ਵਾਲਾ ਸਮਾਨ ਲਜਾਣ ਲਈ ਕਿਹਾ। ਉਹਨੇ ਸਾਰਾ ਸਮਾਨ ਬੋਰੀ ਵਿੱਚ ਪਾਇਆ ਤੇ ਪੰਜ ਰੁਪਏ ਦਾ ਨਵਾਂ ਨੋਟ ਮੈਨੂੰ ਦੇਕੇ ਕਾਹਲੀ ਨਾਲ ਚਲਾ ਗਿਆ। ਮੈਂ ਬੜੀ ਖੁਸ਼ ਕਿ ਬੀਜੀ ਨੇ ਅੱਜ ਹੀ ਕਿਹਾ ਤੇ ਅੱਜ ਹੀ ਕੰਮ ਹੋ ਗਿਆ। ਹੱਥ ਵਿੱਚ ਪੰਜ ਰੁਪਏ ਦਾ ਕਰਾਰਾ ਨੋਟ ਫੜੀ ਮੈਂ ਘਰ ਦੇ ਬਾਹਰ ਖਲੋ ਕੇ ਬੀਜੀ ਦੀ ਉਡੀਕ ਕਰਨ ਲੱਗੀ। ਦੂਰੋਂ ਆਉਂਦੇ ਬੀਜੀ ਦਿੱਸੇ। ਮੈਂ ਅੱਗਲਵਾਂਡੀ ਭੱਜ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਵੀ ਖੁਸ਼ ਹੋਏ। ਸਬਜੀ ਚੌਂਕੇ ਵਿੱਚ ਰੱਖ ਕੇ ਜਦੋਂ ਉਹ ਪਿੱਛੇ ਮੁੜੇ ਉਹਨਾਂ ਦੀ ਨਿਗਾਹ ਜਾਮਨ ਦੇ ਤਨੇ ਪਿੱਛੇ ਪਏ ਪੀਪੇ ਤੇ ਪਈ। ਉਹ ਲੰਮੀ ਲਾਂਘ ਪੁੱਟਕੇ ਨਲਕੇ ਵੱਲ ਹੁੰਦੇ ਹੋਏ ਮੈਨੂੰ ਪੁਛੱਦੇ, "ਕਿਹੜਾ ਲੋਹਾ ਦਿੱਤਾ?" ਮੈਂ ਕਿਹਾ, &quo