ਪਤੀਸਾ - Prabha Prinja

LET US SMILE
27-28 ਸਾਲ ਪਹਿਲਾਂ ਦੀ ਗੱਲ ਅਸੀਂ ਹਰ ਸ਼ਨੀਵਾਰ ਦੀ ਤਰ੍ਹਾਂ ਆਪਣੇ ਪਿੰਡ ਭਿੱਖੀਵਿੰਡ ਗਏ। ਮੇਰੀ ਨਨਾਣ ਤੇ ਨਨਾਣਵਈਆ (ਜੀਜਾ ਜੀ)ਵੀ ਨਾਲ ਸੀ। 

ਦੁਪਹਿਰ ਦਾ ਵੇਲਾ ਸੀ। ਸਾਡੇ ਪਿਤਾ ਜੀ (ਸਹੁਰਾ ਸਾਹਿਬ) ਦੀ ਭੈਣ ਜੋ ਕਿ ਨੇੜੇ ਦੇ ਪਿੰਡ ਸੁਰਸਿੰਘ ਵਿੱਚ ਰਹਿੰਦੀ ਸੀ, ਉੱਥੇ ਆ ਗਈ। ਚਾਹ ਬਣਾਉਣ ਲੱਗੇ ਤਾਂ ਜੀਜਾ ਜੀ ਕਹਿੰਦੇ ,"ਅੱਜ ਭੂਆ ਨੂੰ ਪਤੀਸਾ ਖਵਾਉਂਦੇ ਆ।" ਕਿਸੇ ਨੂੰ ਭੇਜ ਕੇ ਜੀਜਾ ਜੀ ਨੇ ਪਤੀਸਾ ਮੰਗਵਾਇਆ ਤੇ ਪਲੇਟ ਵਿੱਚ ਪਾ ਕੇ ਸਭ ਤੋਂ ਪਹਿਲਾਂ ਭੂਆ ਅੱਗੇ ਕੀਤਾ। ਭੂਆ ਨੇ ਜੀਜਾ ਜੀ ਦੇ ਹੱਥੋਂ ਪਲੇਟ ਫੜ ਲਈ ਤੇ ਹੌਲੀ ਹੌਲੀ ਖਾਣ ਲੱਗੀ। ਚਾਹ ਪੀ ਕੇ ਭੂਆ ਕਹਿੰਦੀ," ਆਹ ਜਰਾ ਖਬਾਰ ਦਈਂ।" ਬਾਕੀ ਬਚਿਆ ਪਤੀਸਾ ਅਖਬਾਰ ਵਿੱਚ ਲਪੇਟ ਕੇ ਭੂਆ ਨੇ ਚੁੰਨੀ ਪੱਲੇ ਬੰਨ੍ਹ ਲਿਆ ਤੇ ਕਹਿਣ ਲੱਗੀ," ਬਾਕੀ ਘਰ ਜਾਕੇ ਖਾ ਲੂੰਗੀ।"
ਅਸੀਂ ਸਾਰੇ ਜਿਹੜੇ ਮੂੰਹ ਸਵਾਰ ਕੇ ਬੈਠੇ ਸੀ ਭੂਆ ਦੀ ਚੁੰਨੀ ਪੱਲੇ ਬੱਧੇ ਪਤੀਸੇ ਵੱਲ ਭੁੱਖਿਆਂ ਵਾਂਗੂ ਵੇਖ ਰਹੇ ਸੀ। ਉਸ ਦਿਨ ਤੋਂ ਭੂਆ ਦਾ ਨਾ ਭੂਆ ਪਤੀਸਾ ਪੈ ਗਿਆ।😉😉😉😉😉😉😉

Comments

Popular posts from this blog

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja

ਕਿ ਉਹ ਲੇਟ ਹੋ ਗਿਆ ! - Prabha Prinja