Posts

Showing posts from September 24, 2017

ਮਾਸੂਮੀਅਤ ਵਾਲਾ ਜਵਾਬ - Prabha Prinja

Image
LET US SMILE ਗੱਲ ਉਦੋਂ ਦੀ ਹੈ ਜਦੋਂ ਮੇਰਾ ਵੱਡਾ ਬੇਟਾ 7 ਕੁ ਸਾਲ ਦਾ ਸੀ। ਸਵੇਰੇ ਸਵੇਰ ਸਕੂਲ ਜਾਣ ਤੋਂ ਪਹਿਲਾਂ ਉਹ ਵਾਸ਼ ਬੇਸਨ ਤੇ ਬਰੱਸ਼ ਕਰ ਰਿਹਾ ਸੀ। ਜਿਨ੍ਹਾਂ ਚਿਰ ਉਹ ਬਰੱਸ਼ ਕਰਦਾ ਰਿਹਾ ਉਨ੍ਹਾਂ ਚਿਰ ਉਹਨੇ ਵਾਸ਼ ਬੇਸਨ ਦੀ ਟੂਟੀ ਚਲਦੀ ਰੱਖੀ।  ਥੋੜ੍ਹੀ ਦੇਰ ਵੇਖਣ ਤੋਂ ਬਾਅਦ ਮੈਂ ਉਹਨੂੰ ਰਸੋਈ ਵਿਚੋਂ ਹੀ ਆਵਾਜ਼ ਦਿੱਤੀ ਕਿ ਪਾਣੀ ਕਿਉਂ ਵੇਸਟ ਕਰ ਰਿਹਾ? ਉਹਨੇ ਝੱਟ ਜਵਾਬ ਦਿੱਤਾ " ਮੰਮਾ ਪਾਣੀ ਵੇਸਟ ਥੋੜਾ ਕਰ ਰਿਹਾ। ਤੁਸੀਂ ਆਪੇ ਤਾਂ ਰੋਜ਼ ਕਹਿੰਦੇ ਓ ਕਿ ਧਰਤੀ ਹੇਠਾਂ ਪਾਣੀ ਬਹੁਤ ਥੱਲੇ ਚਲਾ ਗਿਆ ਮੈਂ ਤਾਂ ਸਗੋਂ ਟੈਂਕੀ ਦਾ ਪਾਣੀ ਧਰਤੀ ਹੇਠਾਂ ਭੇਜ ਕੇ ਪਾਣੀ ਦਾ ਲੈਵਲ ਉੱਚਾ ਕਰ ਰਿਹਾਂ ।" ਮੈਨੂੰ ਉਹਦੇ ਮਾਸੂਮੀਅਤ ਵਾਲੇ ਜਵਾਬ ਤੇ ਹਾਸਾ ਅਤੇ ਕੀਤੇ ਜਾ ਰਹੇ ਉਪਰਾਲੇ ਦੀ ਖੁਸ਼ੀ ਵੀ ਹੋ ਰਹੀ ਸੀ। 😀 😀 😀 😀 😀 😀 😀 😀 😀 😀 😀 😀 😀