Posts

Showing posts from November 5, 2017

ਵੈਰ ਇੱਟ ਕੁੱਤੇ ਦਾ! - Prabha Prinja

Image
LET US SMILE ਕਾਫੀ ਪੁਰਾਣੀ ਗੱਲ ਹੈ ਆਫਿਸ ਵਿੱਚ ਅਸੀਂ ਆਪਣੀ ਬ੍ਰਾਂਚ ਵਿੱਚ ਬੜੇ ਰੀਲੈਕਸ ਮੂਡ ਵਿੱਚ ਬੈਠੇ ਸੀ ਕਿਉਂ ਕਿ ਮਹਿਕਮੇ ਵਲੋਂ ਕੋਈ ਫਟਾਫਟ ਵਾਲਾ ਫਰਮਾਨ ਨਹੀਂ ਸੀ ਆਇਆ। ਉਦੋਂ ਤਰਨਤਾਰਨ ਜਿਲ੍ਹਾ ਵੀ ਨਹੀਂ ਸੀ ਬਣਿਆ। ਮਲਕੀਅਤ ਸਿੰਘ ਜੀ ਜੋ ਕਿ ਮੇਰੇ ਪੇਕੇ ਪਿੰਡ ਪੱਟੀ ਦੇ ਹਨ ਦੀ ਸੀਟ ਮੇਰੀ ਸੀਟ ਦੇ ਨਾਲ ਹੀ ਸੀ। ਪੱਟੀ ਹਲਕੇ ਤੋਂ ਆਉਣ ਵਾਲੇ ਅਧਿਆਪਕ ਸਾਡੇ ਦੋਹਾਂ ਦੇ ਸਾਂਝੇ ਜਾਣਕਾਰ ਹੁੰਦੇ ਸੀ। ਤਿੰਨ ਕੁ ਵਜੇ ਇੱਕ ਹੈੱਡਮਾਸਟਰ ਜੋ ਕਿ ਪਿੰਡ ਖਾਲੜੇ ਤੋਂ ਸੀ,ਆਏ ਤੇ ਆਪਣਾ ਕੰਮ ਦੱਸਣ ਤੋਂ ਬਾਅਦ ਸਾਹਮਣੇ  ਪਈ ਕੁਰਸੀ ਤੇ ਬੈਠ ਗਏ। ਪੰਜ ਕੁ ਮਿੰਟ ਉਹ ਚੁੱਪਚਾਪ ਬੈਠੇ ਰਹੇ। ਚੁੱਪ ਤੋੜਨ ਲਈ ਮੈਂ ਉਨ੍ਹਾਂ ਨੂੰ ਪੁੱਛਿਆ,".........ਸਿੰਘ ਜੀ ਨਾਰਲੀ ਵਾਲੇ ...........ਸਿੰਘ ਤੁਹਾਡੇ ਰਿਸ਼ਤੇਦਾਰ ਨੇ?" ਉਨ੍ਹਾਂ ਝੱਟ ਜਵਾਬ ਦਿੱਤਾ," ਭੈਣਾਂ ਹੈਗਾ ਤਾਂ ਮੇਰਾ ਰਿਸ਼ਤੇਦਾਰ ਆ, ਪਰ ਵੈਰ ਸਾਡਾ ਇੱਟ ਕੁੱਤੇ ਦਾ ਏ।" ਮਲਕੀਅਤ ਸਿੰਘ ਜੀ ਨੇ ਸਹਿ ਸੁਭਾਅ ਜਵਾਬ ਦਿੱਤਾ," ਆਹੋ ਉਹਦੀਆਂ ਗੱਲ੍ਹਾਂ ਵੀ ਇੱਟ ਵਰਗੀਆਂ ਲਾਲ ਨੇ।" ਹੈੱਡਮਾਸਟਰ ਸਾਹਿਬ ਪਤਾ ਨਹੀਂ ਲੱਗਾ ਕਿਹੜੇ ਵੇਲੇ ਕਮਰਿਓਂ ਬਾਹਰ ਚਲੇ ਗਏ। ਉਨ੍ਹਾਂ ਦੇ ਜਾਣ ਦਾ ਕਾਰਨ ਸਾਨੂੰ ਥੋੜ੍ਹੀ ਦੇਰ ਬਾਅਦ ਸਮਝ ਆਇਆ। ਚਾਹੁੰਦੇ ਹੋਏ ਵੀ ਅਸੀਂ ਆਪਣਾ ਹਾਸਾ ਰੋਕ ਨਹੀਂ ਸੀ ਸਕੇ। 😃 😃 😃 😃 😃 😃 😃 😃 😃 😃 😃 😃 😃 😃 😃

ਦਵਾਈ ਨੇ ਕੀ ਕਰਨਾ? - Prabha Prinja

Image
LET US SMILE ਇੱਕ ਵਾਰ ਮੈਂ ਆਪਣੇ ਬੇਟੇ ਦੀ ਦਵਾਈ ਲੈਣ ਲਈ ਇੱਕ ਹੋਮਿਓਪੈਥਿਕ ਡਾਕਟਰ ਕੋਲ ਗਈ।  ਚੈੱਕਅਪ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਪਰਚੀ ਤੇ ਦਵਾਈ ਲਿਖਦਿਆਂ ਹਦਾਇਤ ਕੀਤੀ, " ਇਹਦਾ ਖੂਨ ਘੱਟ ਏ ਆਹ ਦਵਾਈ ਸਾਹਮਣੇ ਕੈਮਿਸਟ ਕੋਲੋਂ ਲੈ ਲਓ ਤੇ ਰੁਟੀਨ ਦੀ ਡਾਈਟ ਨਾਲ ਇੰਨ੍ਹੂ ਹਰ ਰੋਜ਼ ਤਿੰਨ ਪਾ ਦੁੱਧ, ਅੱਧਾ ਕਿਲੋ ਦਹੀਂ, ਪਨੀਰ, ਸੇਬ, ਕੇਲਾ, ਅਨਾਰ,ਚੀਕੂ ਖਾਣ ਨੂੰ ਦਿਓ।" ਡਾਕਟਰ ਸਾਹਿਬ ਦੇ ਕਹਿਣ ਦੀ ਦੇਰ ਸੀ ਕਿ ਮੇਰਾ ਬੇਟਾ ਜੋ ਕਿ 9 ਕੁ ਸਾਲ ਦਾ ਸੀ ਝੱਟ ਬੋਲਿਆ,"ਅੰਕਲ ਜੇ ਇੰਨਾਂ ਕੁੱਝ ਖਾਣਾ ਤੇ ਤੁਹਾਡੀ ਦਵਾਈ ਨੇ ਕੀ ਕਰਨਾ?"  ਉਹਦੀ ਗੱਲ ਸੁਣ ਕੇ ਸਾਰੇ ਮਰੀਜ਼ ਤੇ ਡਾਕਟਰ ਸਾਹਿਬ ਹੱਸਣ ਲੱਗ ਪਏ। 🤣 🤣 🤣 🤣 🤣 🤣 🤣 🤣 🤣 🤣 🤣