Posts

Showing posts from October 15, 2017

ਤਰਖਾਣੀ ਆ ਤੇ ਆ ਜਾ। - Prabha Prinja

Image
LET US SMILE ਕਾਫੀ ਪੁਰਾਣੀ ਗੱਲ ਹੈ ਇੱਕ ਵਾਰ ਅਸੀਂ ਆਪਣੇ ਪਿੰਡ ਭਿੱਖੀਵਿੰਡ ਗਏ। ਸਾਡਾ ਘਰ ਖੇਮਕਰਨ ਵਾਲੀ ਸੜਕ ਤੇ ਮੇਨ ਰੋਡ ਤੇ ਹੋਣ ਕਰਕੇ ਸਾਰਾ ਦਿਨ ਬੱਸਾਂ ਦੀ ਅਵਾਜ਼ ਅਤੇ ਰੇਹੜੀਆਂ ਵਾਲਿਆਂ ਦੀਆਂ ਟਾਰ੍ਹਾਂ ਨਾਲ ਰੌਣਕ ਲੱਗੀ ਰਹਿੰਦੀ ਆ। ਸ਼ਾਮ ਦੇ ਸੱਤ ਕੁ ਦਾ ਟਾਈਮ ਸੀ ਅਚਾਨਕ ਬਾਹਰੋਂ ਲੋਕਾਂ ਦੇ ਉੱਚੀ ਉੱਚੀ ਬੋਲਣ ਦੀ ਅਵਾਜ਼ ਆਈ ਜਿਵੇਂ ਕੋਈ ਵੱਡਾ ਝਗੜਾ ਹੋ ਰਿਹਾ ਹੋਵੇ। ਬਾਹਰ ਵੇਖਿਆ ਤਾਂ ਇੱਕ ਔਰਤ ਰੇਹੜੀ ਵਾਲੇ ਨੂੰ ਗਾਲ੍ਹਾਂ ਕੱਢ ਰਹੀ ਸੀ ਤੇ ਉਹ ਬਾਰ ਬਾਰ ਹੱਥ ਹੀ ਜੋੜੀ ਜਾ ਰਿਹਾ ਸੀ। ਕਹਿ ਕਹਾ ਕੇ ਲੋਕ ਾਂ ਨੇ ਔਰਤ ਨੂੰ ਚੁੱਪ ਕਰਾਇਆ ਤੇ ਮਸਲਾ ਪੁੱਛਿਆ ਉਹਦਾ ਪਾਰਾ ਫਿਰ ਸਤਵੇਂ ਅਸਮਾਨ ਤੇ ਚੜ ਗਿਆ ਤੇ ਉਹ ਫਿਰ ਝਵੀ ਲੈ ਕੇ ਰੇਹੜੀ ਵਾਲੇ ਵੱਲ ਵਧੀ। ਦੋ ਚਾਰ ਸਿਆਣੇ ਬੰਦਿਆਂ ਨੇ ਅਗਾਂਹ ਹੋ ਕੇ ਕਿਹਾ ਬੀਬੀ ਗੱਲ ਤਾਂ ਦੱਸ ਹੋਈ ਕੀ ਆ। ਲਾਲ ਪੀਲੀ ਹੋਈ ਉੱਚੀ ਸਾਰੀ ਕਹਿੰਦੀ, ," ਮੇਰਾ ਬੰਦਾ ਕਰਦਾ ਲੱਕੜ ਦਾ ਕੰਮ। ਮੈਂ ਇਹਦੀ ਰੇਹੜੀ ਕੋਲੋਂ ਲੰਘੀ ਆਂ ਤੇ ਉੱਚੀ ਉੱਚੀ ਕਹਿੰਦਾ ਤਰਖਾਣੀ ਆ ਤੇ ਆ ਜਾ।" ਉਹ ਫਿਰ ਰਿਹੜੀ ਵਾਲੇ ਵੱਲ ਵਧੀ ਜਿਵੇਂ ਉਹਨੂੰ ਖਾ ਜਾਣਾ ਹੋਵੇ। ਵਿਚੋਂ ਹੀ ਇੱਕ ਬਜੁਰਗ ਨੇ ਹੱਥ ਜੋੜੇ ਤੇ ਕਹਿਣ ਲੱਗਾ" ਜਾ ਬੀਬੀ ਜਾ ,ਅਸੀਂ ਇੱਥੇ ਸਾਰਾ ਦਿਨ ਸੁਣਦੇ ਆਂ । ਉਧੱਰ ਵੇਖ, ਆ ਈ ਉਹਦੀ ਰੇਹੜੀ ਤੇ ਉਹ ਤਰਾਂ ਵੇਚਦਾ ਈ ਤੇ ਹੋਕਾ ਦਿੰਦਾ ਏ ਤਰ ਖਾਣੀ ਆ ਤੇ ਆ ਜਾ।" ਸਾਰੇ ਉੱਚੀ ਉੱਚੀ ਪੇਂਡੂ ਹਾਸਾ ਹੱ

ਜਰਾ ਜਲਦੀ ਚੱਲ - Prabha Prinja

Image
LET US SMILE ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਅੱਠ ਵਜੇ ਮੈਂ ਘਰੋਂ ਦਫਤਰ ਲਈ ਨਿਕਲੀ। ਥੋੜ੍ਹੀ ਦੂਰ ਪੈਦਲ ਜਾਣ ਤੋਂ ਬਾਅਦ ਮਸਾਂ ਹੀ ਇੱਕ ਰਿਕਸ਼ਾ ਮਿਲਿਆ। ਸੋਮਵਾਰ ਦਾ ਦਿਨ ਹੋਣ ਕਰਕੇ ਚੈਕਿੰਗ ਦਾ ਡਰ ਸੀ।  ਰਿਕਸ਼ਾ ਵਾਲਾ ਬਹੁਤ ਹੌਲੀ ਹੌਲੀ ਰਿਕਸ਼ਾ ਚਲਾ ਰਿਹਾ ਸੀ ਜਿਸ ਤੋਂ ਮੈਨੂੰ ਬਹੁਤ ਕਾਹਲੀ ਪੈ ਰਹੀ ਸੀ। ਦੋ ਤਿੰਨ ਵਾਰ ਕਹਿਣ ਤੇ ਵੀ ਉਸ ਦੀ ਸਪੀਡ ਵਿੱਚ ਕੋਈ ਫਰਕ ਨਾਂ ਪਿਆ। 8 ਵੱਜ ਕੇ 50 ਮਿੰਟ ਹੋ ਚੁੱਕੇ ਸੀ ਉਹ ਹਾਲੇ ਗਵਾਲ ਮੰਡੀ ਚੌਂਕ ਵਿੱਚ ਹੀ ਪਹੁੰਚਿਆ ਸੀ। ਮੈਂ ਡਰਦੇ ਡਰਦੇ ਇਕ ਵਾਰ ਫਿਰ ਉਸ ਨੂੰ ਕਿਹਾ " ਭਈਆ 9 ਵੱਜ ਚੱਲੇ  , ਜਰਾ ਜਲਦੀ ਚੱਲ।" ਉਹ ਪਿੱਛੇ ਮੂੰਹ ਕਰਕੇ ਉੱਚੀ ਸਾਰੀ ਬੋਲਿਆ " ਕਯਾ ਜਲਦੀ ਜਲਦੀ ਲਗਾ ਰੱਖੀ ਹੈ ,ਪਾਂਚ ਮਿੰਟ ਪਹਿਲੇ ਨਹੀਂ ਚੱਲ ਸਕਤੀ ਥੀ ਕਯਾ?" ਮੇਰਾ ਹਾਸਾ ਨਿਕਲ ਗਿਆ ਦਿਲ ਕੀਤਾ ਕਿ ਇੰਨੂ ਕਹਾਂ ਕਿ ਮੈਂ ਤਾਂ ਪਹਿਲਾਂ ਹੀ ਚੱਲੀ ਸੀ ਤੂੰ ਹੀ ਲੇਟ ਮਿਲਿਆ। ਸਾਰਾ ਦਿਨ ਉਹਦਾ ਡਾਇਲਾਗ ਮੇਰੇ ਕੰਨਾਂ ਵਿੱਚ ਗੂੰਜਦਾ ਰਿਹਾ ਤੇ ਆਪ ਮੁਹਾਰੇ ਮੈਂ ਹੱਸਦੀ ਰਹੀ। 😂 😂 😂 😂 😂 😂 😂 😂 😂 😂 😂 😂 😂 😂 😂