Posts

Showing posts from November 26, 2017

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

Image
LET US SMILE 50 ਸਾਲ ਤੋਂ ਪਹਿਲਾਂ ਦੀ ਗੱਲ। ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਗਏ। ਮੇਰੇ ਮਾਮਾ ਜੀ ਤੇ ਮਾਸੀ ਇੱਕੋ ਸਕੂਲ ਵਿੱਚ ਪੜਦੇ ਸੀ। ਕੋਈ ਗੱਲ ਹੋਈ ਤੇ ਮੇਰੀ ਨਾਨੀ ਨੇ ਮੇਰੀ ਮਾਸੀ ਨੂੰ ਕਿਹਾ ,"ਮੇਰੀ ਕਿਸ਼ਨਾ(ਮਾਸੀ ਦਾ ਨਾਮ) ਤਾਂ ਬਾਹਲੀ ਸਧਾਰਣ ਹੈ।" ਮਾਸੀ ਬੜੀ ਖੁਸ਼ ਹੋਈ। ਅਗਲੇ ਦਿਨ ਹੱਥ ਵਿੱਚ ਕਿਤਾਬ ਲਹਿਰਾਉਂਦੀ ਹੋਈ ਸਕੂਲ ਵਿੱਚ ਖੁਸ਼ੀ ਨਾਲ ਭੱਜੀ ਫਿਰੇ ਤੇ ਉੱਚੀ ਉੱਚੀ ਹੇਕ ਲਾ ਕੇ ਕਹੇ,"ਨੀ ਕੁੜੀਓ ਮੈਂ ਸਧਾਰਨ ਜੇ, ਵੇ ਮੁੰਡਿਓ ਮੈਂ ਸਧਾਰਨ ਜੇ।" ਉਦੋਂ ਬੱਚੇ ਭੋਲੇ ਸੀ ਤੇ ਮਾਸੀ ਆਪਣੇ ਆਪ ਨੂੰ ਸਾਇੰਸ ਸਮਝ ਬੈਠੀ ਸੀ। ਸਾਇੰਸ ਵਿਸ਼ੇ ਨੂੰ ਸਕੂਲ ਵਿੱਚ ਉਦੋਂ ਸਧਾਰਣ ਕਹਿੰਦੇ ਸੀ। 😀 😀 😀 😀 😀

ਕੀ ਗੱਲ ਹੋਈ ਫਿਰ ? - Prabha Prinja

Image
LET US SMILE 15 ਕੁ ਸਾਲ ਪੁਰਾਣੀ ਗੱਲ ,ਅਸੀਂ ਆਪਣੇ ਭਣੇਵੇ ਲਈ ਕੁੜੀ ਪਸੰਦ ਕਰ ਲਈ। ਮੁੰਡੇ ਨੇ ਹਾਲੇ ਕੁੜੀ ਵੇਖਣੀ ਸੀ। ਕੁੜੀ ਵਾਲਿਆਂ ਨਾਲ ਉਨ੍ਹਾਂ ਦੇ ਘਰ ਦਾ ਹੀ ਪੋ੍ਗਾ੍ਮ ਬਣ ਗਿਆ ਕਿ ਨਾਲੇ ਤਾਂ ਮੁੰਡਾ ਕੁੜੀ ਨੂੰ ਝਾਤੀ ਮਾਰ ਲਵੇਗਾ ਤੇ ਨਾਲੇ ਇੱਕ ਦੂਜੇ ਨਾਲ ਗੱਲਬਾਤ ਵੀ ਹੋ ਜਾਉਗੀ।  ਸ਼ਾਮ ਦਾ ਟਾਈਮ ਸੀ। ਸਾਰੇ ਕੱਲ੍ਹ ਦਾ ਪੋ੍ਗਾ੍ਮ ਡਿਸਕਸ ਕਰ ਰਹੇ ਸੀ। ਉਦੋਂ ਮੋਬਾਈਲ ਆਮ ਨਹੀਂ ਸੀ ਹੁੰਦੇ। ਮੇਰੇ ਭਣੇਵੇ ਨੇ ਨਵਾਂ ਨਵਾਂ ਮੋਬਾਈਲ ਲਿਆ ਸੀ। ਗੱਲਾਂ ਗੱਲਾਂ ਵਿੱਚ,ਵਿਚੋਂ ਹੀ ਕਿਸੇ ਨੇ ਕਿਹਾ ਕਿ ਕੱਲ ਜਦੋ --------- ਕੁੜੀ ਵੇਖਣ ਜਾਵੇ ਤਾਂ ਉਹਦੇ ਫੋਨ  ਤੇ ਬੈੱਲ ਕਰ ਦਿਓ ਤਾਂ ਕਿ ਕੁੜੀ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਬਈ ਮੁੰਡੇ ਕੋਲ ਮੋਬਾਈਲ ਹੈਗਾ। ਜਦੋ ਕੁੜੀ ਵਾਲਿਆਂ ਘਰੋਂ ਵਾਪਸ ਆਏ ਤਾਂ ਸਾਰੇ ਉਹਦੇ ਦਵਾਲੇ ਹੋ ਗਏ। ਪੁੱਛਣ ਕੁੜੀ ਪਸੰਦ? ਉਹਨੇ ਹਾਂ ਵਿੱਚ ਹੌਲੀ ਜਿਹੀ ਸਿਰ ਹਿਲਾਇਆ। ਅਗਲਾ ਸਵਾਲ, ਕੀ ਗੱਲ ਹੋਈ ਫਿਰ ਉਹਦੇ ਨਾਲ? ਉਹ ਖਿਝ ਕੇ ਬੋਲਿਆ,"ਗੱਲ ਸਵਾ ਹੋਣੀ ਸੀ ਮੈਂ ਜਦੋਂ ਕੁਝ ਪੁੱਛਣ ਲੱਗਦਾ ਸੀ ਫੋਨ ਦੀ ਬੈੱਲ ਵੱਜ ਜਾਂਦੀ ਸੀ।" ਦਰਅਸਲ ਘਰ ਵਿੱਚ ਲੱਗੇ ਲੈਂਡਲਾਈਨ ਤੋਂ ਸਾਰੇ ਚਾਅ ਚਾਅ ਵਿਚ ਉਹਦੇ ਫੋਨ ਤੇ ਬੈੱਲ ਕਰੀ ਜਾਂਦੇ ਸੀ। 😅 😅 😅 😅 😅

ਘੜੀ ਖਲੋ ਕੇ ਵੇਖ ਲੈਣਾ ਸੀ ! - Prabha Prinja

Image
LET US SMILE ਹੁਣੇ ਹੁਣੇ ਮੈਨੂੰ ਇੱਕ ਰਿਟਾਇਰਡ ਅਫਸਰ ਸਾਹਿਬਾਨ ਦਾ ਫੋਨ ਆਇਆ ਕਹਿੰਦੇ ਪ੍ਰਭਾ ਫੇਸਬੁੱਕ ਤੇ ਤੁਹਾਡੀ ਪੋਸਟ ਪੜੀ ਰਿਕਸ਼ਾ ਵਾਲੀ ਤੇ ਮੈਨੂੰ 25 ਸਾਲ ਪੁਰਾਣੀ ਆਪਣੀ ਗੱਲ ਯਾਦ ਆ ਗਈ ਸੋਚਿਆ ਕਮੈਂਟ ਕੀ ਕਰਨਾ ਫੋਨ ਹੀ ਕਰ ਦੇਨਾ। ਉਨ੍ਹਾਂ ਜੋ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਸੋਚੀ। " ਇੱਕ ਵਾਰ ਮੈਂ ਤੇ ਮੇਰੀ ਪਤਨੀ ਸੁਲਤਾਨਵਿੰਡ ਵਾਲੇ ਪਾਸੇ ਸਕੂਟਰ ਤੇ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਕੋਲੋਂ ਲੰਘੇ ਜਿਸ ਤੇ ਇੱਕ ਔਰਤ ਬੈਠੀ ਸੀ। ਮੈਂ ਪਿੱਛੇ ਮੁੜ ਕੇ ਰਿਕਸ਼ਾ ਵੱਲ ਝਾਕਿਆ ਹੀ ਸੀ ਕਿ ਮੇਰਾ ਸਕੂਟਰ ਅੱਗੇ ਜਾਂਦੀ ਗਾਂ ਦੀਆਂ ਖੁੱਚਾਂ ਵਿੱਚ ਜਾ ਵੱਜਾ। ਮੇਰੀ ਪਤਨੀ ਮੈਨੂੰ ਕਹਿੰਦੀ," ਘੜੀ ਖਲੋ ਕੇ ਵੇਖ ਲੈਣਾ ਸੀ ਗਾਂ ਦੀਆਂ ਖੁੱਚਾਂ ਜਰੂਰ ਭੰਨਣੀਆਂ ਸੀ।" ਉਨ੍ਹਾਂ ਦੀ ਗੱਲ ਸੁਣ ਕੇ ਆਪਾਂ ਕਿੰਨੀ ਦੇਰ ਹੱਸਦੇ ਰਹੇ। 😀 😀 😀 😀 😀

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja

Image
LET US SMILE ਬਰਸਾਤੀ ਮੌਸਮ ਸੀ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਛੜਾਕੇ ਨਾਲ ਮੀਂਹ ਆਉਂਦਾ ਤੇ ਫਿਰ ਬੰਦ ਹੋ ਜਾਂਦਾ। ਸ਼ਾਮ ਦਾ ਟਾਈਮ ਸੀ। ਮੇਰੇ ਦਫਤਰ ਤੋਂ ਮੇਰੀ ਇੱਕ ਕੁਲੀਗ ਆਪਣੀ ਕਿਸੇ ਜਾਣਕਾਰ ਨਾਲ ਸਾਡੇ ਘਰ ਆਈ। ਛੜਾਕੇਦਾਰ ਮੀਂਹ ਫਿਰ ਸ਼ੁਰੂ ਹੋ ਗਿਆ ਸੀ। ਮੈਂ ਉਨ੍ਹਾਂ ਲਈ ਚਾਹ ਬਣਾਉਣ ਲੱਗੀ।  ਇੰਨੇ ਨੂੰ ਮੇਰੇ ਪਤੀ ਨੂੰ ਕਿਸੇ ਦਾ ਫੋਨ ਆਇਆ ਤੇ ਉਹਨਾ ਬਾਹਰ ਜਾਣ ਲਈ ਸਕੂਟਰ ਕੱਢਣ ਲਈ ਗੇਟ ਖੋਲ੍ਹਿਆ ਤੇ ਸਕੂਟਰ ਸਟੈਂਡ ਤੋਂ ਲਾਹਿਆ। ਮੇਰੀ ਕੁਲੀਗ ਇਕਦਮ ਸੋਫੇ ਤੋਂ ਉੱਠੀ ਤੇ ਦੋਵੇਂ ਬਾਹਵਾਂ ਵਾਈਡ ਬਾਲ ਦੇ ਇਸ਼ਾਰੇ ਵਾਂ ਗ ਖੋਲ ਕੇ ਮੇਰੇ ਪਤੀ ਦੇ ਸਾਹਮਣੇ ਖਲੋ ਗਈ ਤੇ ਕਹਿਣ ਲੱਗੀ,"ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ।" ਉਹਦੀ ਆਵਾਜ਼ ਸੁਣ ਕੇ ਮੈਂ ਵੀ ਅੱਗੇ ਹੋਈ। ਉਹ ਮੇਰੇ ਵੱਲ ਮੂੰਹ ਕਰਕੇ ਬੋਲੀ," ਪ੍ਰਭਾ ਕਹਿ ਭਾਅ ਜੀ ਨੂੰ ਬਾਹਰ ਕਿੰਨਾ ਮੀਂਹ ਪੈ ਰਿਹਾ ਬਿਜਲੀ ਵੀ ਬੜੀ ਚਮਕਦੀ ਪਈ ਆ ਪਲੀਜ਼ ਕਹਿ,ਨਾਂ ਜਾਣ।" ਮੈਂ ਹੈਰਾਨ ਹੋਕੇ ਕਦੇ ਆਪਣੇ ਪਤੀ ਦੇ ਮੂੰਹ ਵੱਲ ਤੇ ਕਦੇ ਆਪਣੀ ਕੁਲੀਗ ਦੇ ਮੂੰਹ ਵੱਲ ਵੇਖ ਰਹੀ ਸੀ। ਮੈਂ ਇਸ਼ਾਰੇ ਨਾਲ ਉਹਨੂੰ ਬੈਠਣ ਲਈ ਕਿਹਾ। ਮੇਰੇ ਪਤੀ ਨੇ ਸਕੂਟਰ ਸਟਾਰਟ ਕੀਤਾ ਤੇ ਇਹ ਕਹਿ ਕੇ ਚਲੇ ਗਏ ਕਿ ਐਕਸ ਈ ਐੱਨ ਸਾਹਿਬ ਦਾ ਫੋਨ ਆਇਆ ਏਰੀਆ ਬੰਦ ਹੋ ਗਿਆ ਮੈਂ ਹੋ ਕੇ ਆਇਆ। ਮੇਰੀ ਕੁਲੀਗ ਉੱਚੀ ਉੱਚੀ ਹੱਸੀ ਜਾਵੇ ਕਹਿੰਦੀ ਮੈਂ ਸੋਚਿਆ ਭਾਅ ਜੀ ਇੰਨੇ ਮੀਂਹ ਵਿ