Posts

Showing posts from November 19, 2017

ਹੁਲੀਆ ਮੈਂ ਦਸ ਦੇਂਦੀ ਹਾਂ!- Prabha Prinja

Image
LET US SMILE ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ ਜਰੂਰ ਵੇਖਦਾ। ਇੱਕ ਵਾਰ ਮੇਰੇ ਪਤੀ ਮੈਨੂੰ ਸਕੂਟਰ ਤੇ ਦਫਤਰ ਛੱਡਣ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਦੇ ਕੋਲੋਂ ਲੰਘੇ ਜਿਸ ਉੱਤੇ ਇੱਕ ਔਰਤ ਬੈਠੀ ਸੀ। ਮੈਂ ਵੇਖਿਆ ਸਾਡੇ ਸਾਹਮਣੇ ਪਾਸਿਓਂ ਇੱਕ ਕਾਰ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਮੇਰੇ ਪਤੀ ਮੁੜ ਕੇ ਰਿਕਸ਼ਾ ਵੱਲ ਵੇਖਦੇ ਮੇਰੇ ਮੂੰਹੋਂ ਇਕਦਮ ਨਿਕਲਿਆ, "ਤੁਸੀਂ ਸਾਹਮਣੇ ਵੇਖੋ ਉਹਦਾ ਹੁਲੀਆ ਮੈਂ ਦਸ ਦੇਂਦੀ ਹਾਂ।" 😀 😀 😀 😀

ਅੰਬ, ਨੈਪਕਿਨ ਤੇ ਚੰਮਚ - Prabha Prinja

Image
LET US SMILE 35 ਸਾਲ ਪੁਰਾਣੀ ਗੱਲ ਅਸੀਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਲੱਗਿਆਂ ਮੇਰੀ ਕੁਲੀਗ ਸਰੋਜ ਜੋ ਕਿ ਜਿਲਾ ਸਿਖਿਆ ਦਫਤਰ ਐਲੀਮੈਂਟਰੀ ਵਿਖੇ ਸਰਵਿਸ ਕਰਦੇ ਸੀ ਨੇ,ਮੈਨੂੰ ਉਹਦੇ ਚੰਡੀਗੜ੍ਹ ਰਹਿੰਦੇ ਭਰਾ ਭਰਜਾਈ ਕੋਲੋਂ ਕੁੱਝ ਕਾਗਜ਼ ਲਿਆਉਣ ਲਈ ਕਿਹਾ।  ਅਸੀਂ ਆਪਣੇ ਕੰਮ ਨਿਪਟਾ ਕੇ 20 ਸੈਕਟਰ ਵਿੱਚ ਉਹਨਾਂ ਦੇ ਘਰ ਗਏ। ਗਰਮੀ ਦਾ ਮੌਸਮ ਹੋਣ ਕਰਕੇ ਠੰਡਾ ਪਿਆਉਣ ਤੋਂ ਬਾਅਦ ਉਹਨਾਂ ਸਾਡੇ ਸਾਹਮਣੇ ਅੰਬ ਕੱਟਕੇ ਪਲੇਟ ਵਿੱਚ ਰੱਖੇ। ਨਾਲ ਹੀ ਟੇਬਲ ਉੱਤੇ ਪੇਪਰ ਨੈਪਕਿਨ ਤੇ ਚੰਮਚ ਵੀ ਰੱਖ ਦਿੱਤੇ। ਉਹਨਾਂ ਦੋ ਤਿੰਨ ਵਾਰ ਸਾਨੂੰ ਅੰਬ ਫੜਨ  ਵਾਸਤੇ ਕਿਹਾ ਪਰ ਆਪਾਂ ਨਾਂਹ ਨੁੱਕਰ ਹੀ ਕਰਦੇ ਰਹੇ ਕਿਉਂ ਕਿ ਚੰਮਚ ਨਾਲ ਅੰਬ ਆਪਾਂ ਪਹਿਲੀ ਵਾਰੀ ਖਾਣਾ ਸੀ ਉਹ ਵੀ ਕਿਸੇ ਦੇ ਘਰ। ਸਾਡੇ ਬਾਰ ਬਾਰ ਨਾਂਹ ਕਰਨ ਤੇ ਮੇਰੀ ਕੁਲੀਗ ਦੀ ਭਰਜਾਈ ਨੇ ਨੈਪਕਿਨ ਉੱਤੇ ਅੰਬ ਰੱਖ ਕੇ ਸਾਡੇ ਦੋਵਾਂ ਦੇ ਹੱਥਾਂ ਵਿੱਚ ਚੰਮਚ ਵੀ ਫੜਾ ਦਿੱਤੇ। ਅਸੀਂ ਇੱਕ ਦੂਜੇ ਵੱਲ ਵੇਖ ਰਹੇ ਸੀ ਕਿ ਹੁਣ ਕੀ ਕਰੀਏ। ਉਸੇ ਵੇਲੇ ਅੰਦਰੋਂ ਕਿਸੇ ਬੱਚੇ ਨੇ ਅਵਾਜ਼ ਦਿੱਤੀ ਤੇ ਮੇਰੀ ਕੁਲੀਗ ਦੀ ਭਰਜਾਈ ਅੰਦਰ ਚਲੇ ਗਈ। ਸਾਡੇ ਸਾਹ ਵਿੱਚ ਸਾਹ ਆਇਆ।ਆਪਾਂ ਫਟਾਫਟ ਦੇਸੀ ਤਰੀਕੇ ਨਾਲ ਅੰਬ ਖਾਦਾ ਤੇ ਛਿਲਕਾ ਦੂਹਰਾ ਕਰਕੇ ਫਟਾਫਟ ਟੇਬਲ ਤੇ ਪਈ ਪਲੇਟ ਵਿੱਚ ਰੱਖ ਦਿੱਤਾ। ਇੰਨੇ ਨੂੰ ਭਰਜਾਈ ਅੰਦਰ ਆਈ ਤੇ ਅੰਬਾਂ ਵਾਲੀ ਪਲੇਟ ਚੁੱਕ ਕੇ ਦੁਬਾਰਾ ਸਾਡੇ ਵੱਲ ਕਰਨ ਹੀ ਲੱਗੀ ਸੀ ਕਿ ਇੱਕ ਦਮ ਖੜੇ

ਤੀਲਿਆਂ ਵਾਲੀ ਕੁਲਫੀ - Prabha Prinja

Image
LET US SMILE ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ। ਛੁੱਟੀ ਦਾ ਦਿਨ ਸੀ ਮੇਰੇ ਬਾਰ ਬਾਰ ਕਹਿਣ ਤੇ ਮੇਰੇ ਪਤੀ ਬੱਚਿਆਂ ਨੂੰ ਹਾਲ ਗੇਟ ਤੋਂ ਕੁਲਫੀ ਖਵਾਉਣ ਲਈ ਤਿਆਰ ਹੋ ਗਏ। ਬੱਚੇ ਬੜੇ ਖੁਸ਼ ਸੀ। ਫਟਾਫਟ ਕਪੜੇ ਪਾ ਕੇ ਤਿਆਰ ਹੋਣ ਵਿੱਚ ਉਹਨਾਂ ਬਹੁਤਾ ਸਮਾਂ ਨਹੀਂ ਸੀ ਲਾਇਆ। ਜਿਉਂ ਹੀ ਸਕੂਟਰ ਦੀ ਬਰੇਕ ਦੁਕਾਨ ਅੱਗੇ ਜਾ ਕੇ ਲੱਗੀ ਦੋਵੇਂ ਬੱਚੇ ਛਾਲ ਮਾਰਕੇ ਦੁਕਾਨ ਅੱਗੇ ਜਾ ਖਲੋਤੇ। ਦੁਕਾਨਦਾਰ ਪਹਿਲਾਂ ਬੈਠੇ ਗਾਹਕਾਂ ਲਈ ਪਲੇਟਾਂ ਵਿੱਚ ਕੁਲਫੀ ਪਾ ਰਿਹ ਾ ਸੀ ਉਹਨੂੰ ਵੇਖ ਕੇ ਦੋਵਾਂ ਬੱਚਿਆਂ ਨੇ ਸੜਕ ਤੇ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਦੋਵਾਂ ਨੂੰ ਦੁਕਾਨ ਵੱਲ ਖਿੱਚ ਰਹੀ ਸੀ ਤੇ ਉਹ ਮੈਨੂੰ ਸੜਕ ਵੱਲ। ਇੰਨੇ ਨੂੰ ਮੇਰੇ ਪਤੀ ਸਕੂਟਰ ਪਾਰਕ ਕਰਕੇ ਆ ਗਏ। ਬੱਚਿਆਂ ਨੂੰ ਰੋਂਦੇ ਵੇਖ ਕੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਦੋਵੇਂ ਇੱਕਠੇ ਇੱਕ ਅਵਾਜ਼ ਵਿੱਚ ਰੋਂਦੇ ਰੋਂਦੇ ਬੋਲੇ," ਹਾਏ ਪਾਪਾ ਆਪਾਂ ਤਾਂ ਤੀਲਿਆਂ ਵਾਲੀ ਖਾਣੀ ਸੀ।" ਉਨ੍ਹਾਂ ਬੜੇ ਗੁੱਸੇ ਨਾਲ ਮੇਰੇ ਵੱਲ ਵੇਖਿਆ ਤੇ ਸਕੂਟਰ ਲੈਣ ਚਲੇ ਗਏ। ਘਰ ਵਾਪਸ ਆਕੇ ਦੋਵੇਂ ਬੱਚੇ ਹੱਥ ਵਿੱਚ ਰੁਪਿਆ ਫੜੀ ਥੜੀ ਤੇ ਬੈਠੇ ਕੁਲਫੀ ਵਾਲੇ ਦਾ ਬੜੀ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਸੀ। 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣

ਭਾਜੀ - Prabha Prinja

Image
LET US SMILE ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਦਿਸੰਬਰ ਦਾ ਮਹੀਨਾ ਸੀ।ਠੰਢ ਬਹੁਤ ਜਿਆਦਾ ਹੋਣ ਕਰਕੇ ਰਾਤ ਦਾ ਖਾਣਾ ਅਸੀਂ ਸੱਤ ਵਜੇ ਹੀ ਖਾ ਲਿਆ ਸੀ। ਰਾਤ ਦੇ ਦੱਸ ਵੱਜਣ ਵਾਲੇ ਸੀ। ਸਭ ਨੂੰ ਭੁੱਖ ਮਹਿਸੂਸ ਹੋ ਰਹੀ ਸੀ। ਅਸੀਂ ਹਾਲੇ ਸੋਚ ਹੀ ਰਹੇ ਸੀ ਕਿ ਕੀ ਬਣਾਇਆ ਜਾਵੇ ਕਿ ਸਾਡਾ ਮੇਨ ਦਰਵਾਜ਼ਾ ਖੜਕਿਆ। ਮੇਰਾ ਬੇਟਾ ਦਰਵਾਜ਼ਾ ਖੋਲਣ ਗਿਆ ਦੋ ਕੁ ਮਿੰਟ ਬਾਅਦ ਬੜਾ ਖੁਸ਼ ਭੱਜਾ ਭੱਜਾ ਆਇਆ ਉਹਦੇ ਹੱਥ ਵਿੱਚ ਇੱਕ ਲਿਫਾਫਾ ਸੀ। ਸਭ ਦਾ ਧਿਆਨ ਉਸ ਲਿਫਾਫੇ ਵੱਲ ਸੀ। ਰਜਾਈ ਵਿੱਚ ਵੜਦਿਆਂ ਹੀ ਉੱਤੇ ਅਖਬਾਰ ਰੱਖਕੇ ਉਹਨੇ ਲਿਫਾਫਾ ਅਖਬਾਰ ਉੱਤੇ ਢੇਰੀ ਕਰਦਿ ਆਂ ਦੱਸਿਆ ਕਿ ਐੱਸ ਡੀ ਓ ਅੰਕਲ ਦਾ ਬੇਟਾ ਰਮਨ ਆਪਣੀ ਭੈਣ ਦੇ ਵਿਆਹ ਦੀ ਭਾਜੀ ਦੇ ਕੇ ਗਿਆ ਏ। ਬੱਸ ਫਿਰ ਕੀ ਸੀ ਭੁੱਖ ਤਾਂ ਸਭ ਨੂੰ ਪਹਿਲਾਂ ਹੀ ਪਈ ਸੀ ਪੰਜ ਮਿੰਟ ਵਿੱਚ ਭਾਜੀ ਦਾ ਨਾ ਨਿਸ਼ਾਨ ਨਹੀਂ ਸੀ। ਸਾਰਿਆਂ ਦੇ ਚਿਹਰੇ ਤੇ ਰੌਨਕ ਸੀ। ਮੈਂ ਹੱਸਦੇ ਹੋਏ ਕਿਹਾ ਕਿ ਜੇ ਹੁਣੇ ਆ ਕੇ ਰਮਨ ਕਹੇ ਕਿ ਉਹ ਭਾਜੀ ਗਲਤੀ ਨਾਲ ਦੇ ਗਿਆ ਕਿਸੇ ਹੋਰ ਨੂੰ ਦੇਣੀ ਸੀ ਇਹ ਸੁਣ ਕੇ ਸਾਰੇ ਹੱਸਣ ਲੱਗੇ ਕਿ ਫਿਰ ਦਰਵਾਜ਼ਾ ਖੜਕਿਆ। ਸਾਰਿਆਂ ਦੇ ਮੂੰਹੋਂ ਇਕੱਠੇ ਨਿਕਲਿਆ,"ਹਾਏ ਰਮਨ!" ਕੋਈ ਦਰਵਾਜ਼ਾ ਖੋਲ੍ਹਣ ਨਹੀਂ ਸੀ ਜਾ ਰਿਹਾ। ਅਖੀਰ ਮੇਰਾ ਵੱਡਾ ਬੇਟਾ ਗਿਆ ਤੇ ਦਰਵਾਜ਼ਾ ਖੋਲ੍ਹ ਕੇ ਚੀਕਾਂ ਮਾਰਦਾ ਭੱਜਾ ਆਇਆ ਤੇ ਕਹਿੰਦਾ ,"ਹਾਏ ਸੱਚੀ ਰਮਨ ਅੰਕਲ।" ਇੰਨੇ ਨੂੰ ਰਮਨ ਅੰਦਰ ਆਇਆ ਤੇ ਕਹਿੰਦਾ,"