Posts

Showing posts from October 8, 2017

ਚੁਟਕਲਾ - Prabha Prinja

Image
LET US SMILE ਮਹੀਨਾ ਕੁ ਪੁਰਾਣੀ ਗੱਲ ਹੈ ਸਾਡਾ ਇਕ ਬਹੁਤ ਚੰਗਾ ਜਾਣਕਾਰ ਹਾਂਗਕਾਂਗ ਤੋਂ ਅੰਮ੍ਰਿਤਸਰ ਆਇਆ। ਅਸੀਂ ਉਹਨੂੰ ਮਿਲਣ ਐਮ ਕੇ ਹੋਟਲ ਗਏ । ਉਥੇ ਸਾਡੇ ਨਾਲ ਇਕ ਕਪਲ ਹੋਰ ਸੀ। ਗੱਲਾਂ ਕਰਦੇ ਕਰਦੇ ਚੁਟਕਲਿਆਂ ਦਾ ਦੌਰ ਸ਼ੁਰੂ ਹੋ ਗਿਆ। ਉਹਨਾਂ ਵਿਚੋਂ ਇਕ ਚੁਟਕਲਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਦਿਲ ਕੀਤਾ ਜੋ ਕਿ ਉਸ ਕਪਲ ਨੇ ਸੁਣਾਇਆ। ਇਕ ਵਾਰ ਇੱਕ ਆਦਮੀ ਬਹੁਤ ਹੀ ਉਦਾਸ ਜਿਹਾ ਰਾਤ ਨੂੰ ਆਪਣੇ ਘਰ ਪੁੱਜਾ। ਪਤਨੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਰੇ ਜਿਹੇ ਮਨ ਨਾਲ ਕਹਿਣ ਲੱਗਾ " ਅੱਜ ਮੈਂ ਕਿਸੇ ਨੂੰ ਆਪਣਾ ਹੱਥ ਵਿਖਾ ਬੈਠਾ, ਉਹਨੇ ਕਿਹਾ ਕਿ ਅੱਜ ਦੀ ਰਾਤ ਤੇਰੀ ਆਖਰੀ ਰਾਤ ਆ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਅੱਜ ਤੂੰ ਕੋਈ ਕੰਮ ਨਾ ਕਰੇ ਤੇ ਆਪਾਂ ਸਾਰੀ ਰਾਤ ਆਪਣੀ ਜਿੰਦਗੀ ਦੀਆਂ ਚੰਗੀਆਂ ਚੰਗੀਆਂ ਗੱਲਾਂ ਚੇਤੇ ਕਰਕੇ ਹੱਸ ਹੱਸ ਰਾਤ ਗੁਜਾਰੀਏ।" 12 ਵਜੇ ਤੱਕ ਉਹ ਗੱਲਾਂ ਕਰਦੇ ਰਹੇ। ਅਚਾਨਕ ਉਹਦੀ ਪਤਨੀ ਬੋਲੀ " ਬਈ ਮੈਂ ਤਾਂ ਲੱਗੀ ਸੌਣ, ਆਪ ਤਾਂ ਤੂੰ ਸਵੇਰੇ ਉੱਠਣਾ ਨੀ ਮੈਨੂੰ ਤਾਂ ਹੋਰ ਨਵੇਂ ਕੰਮ ਪੈ ਜਾਣੇ ਆ।" ਹੋਟਲ ਦਾ ਕਮਰਾ ਠਹਾਕਿਆਂ ਨਾਲ ਗੂੰਜ ਰਿਹਾ ਸੀ। 😂 😂 😂 😂 😂 😂 😂 😂 😂 😂 😂 😂 😂

"ਕਾਂ ਲੈ ਗਿਆ।" - Prabha Prinja

Image
Let Us Smile ਨਿੱਕੇ ਹੁੰਦੇ ਜਿਹੜੇ ਘਰ ਵਿੱਚ ਅਸੀਂ ਪੱਟੀ ਰਹਿੰਦੇ ਸੀ ਉਹ ਇੱਕ ਬੜੇ ਵੱਡੇ ਸਾਂਝੇ ਵਿਹੜੇ ਵਾਲਾ ਘਰ ਹੁੰਦਾ ਸੀ। ਸਭ ਤੋਂ ਪਹਿਲਾਂ ਸਾਡੇ ਤਾਇਆ ਜੀ ਦੇ ਵੱਡੇ ਬੇਟੇ ਦਾ, ਉਸ ਤੋਂ ਬਾਅਦ ਉਨ੍ਹਾਂ ਦੇ ਛੋਟੇ ਬੇਟੇ ਦਾ ਤੇ ਫਿਰ ਸਾਡਾ ਘਰ ਸੀ। ਤਿਨ੍ਹਾਂ ਘਰਾਂ ਵਿੱਚ ਕੋਈ ਕੰਧ ਨਹੀਂ ਸੀ। ਵਿਹੜੇ ਵਿੱਚ ਨਿੰਮ ਧਰੇਕ ,ਬਕੈਣ,ਜਾਮਣ, ਕੇਲੇ,ਅਮਰੂਦ ਤੇ ਖਜੂਰ ਆਦਿ ਦੇ ਦਰੱਖਤ ਸੀ। ਪੱਖਿਆਂ ਦੀ ਕੋਈ ਲੋੜ ਮਹਿਸੂਸ ਨਹੀਂ ਸੀ ਹੋਈ ਕਦੇ। ਤਿੰਨੇ ਪਰਿਵਾਰ ਬੜੇ ਪਿਆਰ ਨਾਲ ਮਿਲਜੁਲ ਕੇ ਰਹਿੰਦੇ ਸੀ। ਇਕ ਦਿਨ ਮੇਰਾ ਛੋਟਾ ਭਰਾ ਲਾਡੀ ਵਿਹੜੇ ਵਿ ੱਚ ਬੈਠਾ ਰੋਟੀ ਖਾ ਰਿਹਾ ਸੀ। ਰੋਟੀ ਖਾਂਦੇ ਖਾਂਦੇ ਉਹ ਪਾਣੀ ਲੈਣ ਚਲਾ ਗਿਆ। ਉਹ ਹਾਲੇ ਨਲਕੇ ਤੱਕ ਪਹੁੰਚਿਆ ਹੀ ਸੀ ਮੇਰੇ ਤਾਇਆ ਜੀ ਦੀ ਵੱਡੀ ਨੂੰਹ ਦੀ ਬੜੀ ਦੂਰੋਂ ਅਵਾਜ਼ ਆਈ, " ਉਏ ਕੀਹਦਾ ,ਕੀ, ਕੌਣ ਲੈ ਗਿਆ।" ਸਾਰਿਆਂ ਦਾ ਧਿਆਨ ਉਧੱਰ ਹੋ ਗਿਆ। ਵੇਖਿਆ ਤਾਂ ਲਾਡੀ ਦੀ ਰੋਟੀ ਕਾਂ ਚੁੱਕ ਕੇ ਬਨੇਰੇ ਤੇ ਜਾ ਬੈਠਾ ਸੀ। ਸਾਰੇ ਇਕੱਠੇ ਬੋਲੇ, " ਲਾਡੀ ਦੀ ਰੋਟੀ ਕਾਂ ਲੈ ਗਿਆ।" ਅੱਜ ਵੀ ਜਦੋਂ ਕਿਸੇ ਦਿਨ ਢੰਗ ਤੇ ਸਾਰੇ ਇੱਕਠੇ ਹੋਈਦਾ ਏ ਤਾਂ ਕੀਹਦਾ, ਕੀ, ਕੌਣ ਲੈ ਗਿਆ ਯਾਦ ਕਰਕੇ ਖੁਸ਼ ਹੋ ਲਈਦਾ। 😀 😀 😀 😀 😀 😀 😀 😀 😀 😀 😀 😀 😀 😀