Posts

Showing posts from October 1, 2017

ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ ! - Prabha Prinja

Image
LET US SMILE ਉੱਚ ਅਧਿਕਾਰੀਆਂ ਵੱਲੋਂ ਤੁਰੰਤ ਮੰਗੀ ਸੂਚਨਾ ਬਣਾਉਣ ਲਈ ਸ਼ਾਖਾ ਦੇ ਤਿੰਨ ਕਰਮਚਾਰੀ ਮੇਰੇ ਕੋਲ ਬੈਠੇ ਸੂਚਨਾ ਤਿਆਰ ਕਰ ਰਹੇ ਸੀ। ਇਕ ਕਰਮਚਾਰੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸਦੀ ਸੀਟ ਦਾ ਕੰਮ ਵੀ ਅਸੀਂ ਕਰ ਰਹੇ ਸੀ। ਉਹ ਆਪਣੀ ਸੀਟ ਤੇ ਮੇਜ ਤੇ ਸਿਰ ਰੱਖ ਕੇ ਬੈਠਾ ਸੀ।ਜੁਕਾਮ ਤੇ ਛਿੱਕਾਂ ਨਾਲ ਉਸ ਦਾ ਬੁਰਾ ਹਾਲ ਸੀ। ਇੰਨੇ ਨੂੰ ਬਾਹਰੋਂ ਇਕ ਆਦਮੀ ਮੇਰੇ ਕੋਲ ਆਇਆ ਤੇ ਆਪਣਾ ਕੰਮ ਦੱਸਣ ਲੱਗਾ। ਬਿਜ਼ੀ ਹੋਣ ਕਰਕੇ ਮੈਂ ਉਸ ਨੂੰ ਪੰਜ ਮਿੰਟ ਰੁਕਣ ਲਈ ਕਿਹਾ। ਉਹਨੇ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਉਹ ਸਰਕਾਰੀ ਡਾਕਟਰ ਹੈ ਤੇ ਉਸ ਨੇ ਆਪਣੀ  ਪਤਨੀ ਲਈ ਲੈਕਚਰਾਰ ਦੀ ਖਾਲੀ ਪੋਸਟ ਵੇਖਣੀ ਹੈ। ਮੈਂ ਸਾਹਮਣੇ ਬੈਠੇ ਕਰਮਚਾਰੀ ਵੱਲ ਇਸ਼ਾਰਾ ਕਰ ਕੇ ਕਿਹਾ " ਉਹ ਸਾਹਮਣੇ ਡੀਲਿੰਗ ਹੈਂਡ ਬੈਠੇ ਉਨ੍ਹਾਂ ਕੋਲੋਂ ਪੁੱਛ ਲਓ ਪਰ ਤੁਹਾਨੂੰ ਡਾਕਟਰ ਤਾਂ ਮੰਨਾਗੇ ਜੇ ਤੁਸੀਂ ਉਸ ਦੀ ਅਲਰਜੀ ਠੀਕ ਕਰੋਗੇ।" ਇਨ੍ਹਾਂ ਕਹਿ ਕੇ ਮੈਂ ਫਿਰ ਕੰਮ ਵਿੱਚ ਲੱਗ ਗਈ। ਸ਼ਾਮ ਦੇ ਸਾਢੇ ਚਾਰ ਹੋ ਗਏ ਸੀ ਸਾਰੇ ਬਹੁਤ ਖੁਸ਼ ਸੀ ਕਿ ਇੰਨੀ ਔਖੀ ਸੂਚਨਾ ਸਮੇਂ ਸਿਰ ਮਹਿਕਮੇ ਨੂੰ ਭੇਜ ਦਿੱਤੀ ਸੀ। ਉਹੀ ਕਰਮਚਾਰੀ ਮੇਰੇ ਕੋਲ ਆ ਕੇ ਹੌਲੀ ਜਿਹੇ ਕਹਿਣ ਲੱਗਾ "ਮੈਡਮ ਜੀ ਤੁਸੀਂ ਅੱਜ ਮੇਰੇ ਨਾਲ ਚੰਗੀ ਨਹੀਂ ਕੀਤੀ। ਤੁਸੀਂ ਮੇਰੇ ਨਾਲ ਬੜਾ ਕੋਝਾ ਮਜਾਕ ਕੀਤਾ।" ਮੈਂ ਸਿਰ ਉਪਰ ਚੱਕਿਆ ਤੇ ਪੁਛਿਆ ਕਿਉਂ ਕੀ ਹੋਇਆ? ਕਹਿਣ ਲੱਗਾ "ਤੁਸੀਂ ਅੱਜ ਮੇਰੇ ਕੋਲ ਡਾਕਟ

ਉਹ ਮੈਂ ਆਂ ! - Prabha Prinja

Image
LET US SMILE ਸ਼ਾਮ ਦਾ ਟਾਈਮ ਸੀ। ਮੈਂ ਡਾਕਟਰ ਨਾਰੰਗ ਕੋਲੋਂ ਦਵਾਈ ਲੈਕੇ ਘਰ ਆ ਰਹੀ ਸੀ। ਨਾਲ ਦੀ ਗਲੀ ਵਿੱਚ ਇੱਕ ਘਰ ਦੇ ਬਾਹਰ ਕਾਫੀ ਲੋਕ ਜਮ੍ਹਾਂ ਹੋਏ ਸਨ।  ਮੈਂ ਪਿੱਛੇ ਖੜ੍ਹੇ ਇਕ ਆਦਮੀ ਨੂੰ ਭੀੜ ਦਾ ਕਾਰਨ ਪੁਛਿਆ ਤੇ ਉਹਨੇ ਦੱਸਿਆ ਕਿ ਕੋਈ ਆਦਮੀ ਸ਼ਰਾਬ ਪੀਣ ਦਾ ਆਦੀ ਸੀ ਉਹਦੀ ਹੁਣੇ ਹੁਣੇ ਮੌਤ ਹੋ ਗਈ ਹੈ। ਮੇਰੇ ਦਿਮਾਗ਼ ਵਿੱਚ ਉਸ ਵੇਲੇ ਜੋ ਸਵਾਲ ਆਇਆ ਮੈਂ ਉਹਨੂੰ ਪੁੱਛ ਬੈਠੀ ਕਿ ਕਿਤੇ ਉਹ ਤਾਂ ਨਹੀਂ ਜਿਹੜਾ ਰਾਤ ਨੂੰ ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਹੁੰਦਾ ਸੀ। ਉਹਨੇ ਝੱਟ ਜਵਾਬ ਦਿੱਤਾ," ਨਹੀਂ ਭੈਣ ਜੀ ਉਹ ਮੈਂ ਆਂ।" ਉਹਦੇ ਜਵਾਬ ਦੇਣ ਦੀ ਦੇਰ ਸੀ ਕਿ ਮੈਂ ਕਾਹਲੀ ਕਾਹਲੀ ਕਦਮ ਪੁੱਟ ਕੇ ਘਰ ਆ ਕੇ ਹੀ ਸਾਹ ਲਿਆ ਕਿਉਂਕਿ ਉਹਦਾ ਟਾਈਮ ਹੋਣ ਵਾਲਾ ਸੀ। 😀 😀 😀 😀 😀 😀 😀 😀 😀 😀 😀 😀 😀 😀 😀