Posts

Showing posts from September 17, 2017

"ਭਰਾ ਥੋੜਾ ਹੌਲੀ ਚਲਾ।" - Prabha Prinja

Image
LET US SMILE ਸ਼ਾਮ ਦੇ 5.15 ਦਾ ਟਾਈਮ ਸੀ।ਦਫਤਰ ਬੰਦ ਹੋ ਚੁੱਕਾ ਸੀ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹਨਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਕੋਈ ਕੰਮ ਪੈ ਗਿਆ ਹੈ ਇਸ ਕਰਕੇ ਉਨ੍ਹਾਂ ਮੈਨੂੰ ਰਿਕਸ਼ਾ ਕਰਕੇ ਘਰ ਜਾਣ ਲਈ ਕਿਹਾ। ਦਫਤਰ ਤੋਂ ਬਾਹਰ ਨਿਕਲਦਿਆਂ ਹੀ ਮੈਨੂੰ ਰਿਕਸ਼ਾ ਮਿਲ ਗਿਆ।  ਸਰਦੀਆਂ ਦੇ ਦਿਨ ਹੋਣ ਕਰਕੇ ਥੋੜ੍ਹਾ ਹਨੇਰਾ ਹੋ ਗਿਆ ਸੀ। ਰਿਕਸ਼ਾ ਵਾਲਾ ਬਹੁਤ ਤੇਜ਼ ਸਪੀਡ ਨਾਲ ਰਿਕਸ਼ਾ ਚਲਾ ਰਿਹਾ ਸੀ। ਦੋ ਕੁ ਵਾਰ ਮੈਂ ਉਸ ਨੂੰ ਹੌਲੀ ਚਲਾਉਣ ਲਈ ਕਿਹਾ ਪਰ ਉਸ ਤੇ ਕੋਈ ਅਸਰ ਨਾ ਹੋਇਆ। ਮੈਂ ਦੋ ਵਾਂ ਹੱਥਾਂ ਨਾਲ ਰਿਕਸ਼ਾ ਨੂੰ ਫੜੀ ਬੈਠੀ ਸੋਚ ਰਹੀ ਸੀ ਕਿ ਅੱਜ ਸਹੀ ਸਲਾਮਤ ਘਰ ਪਹੁੰਚ ਜਾਵਾਂ ਬਸ। ਲੋਹਗੜ੍ਹ ਵਾਲੇ ਪੁਲ ਦੀ ਉਤਰਾਈ ਹੋਣ ਕਰਕੇ ਉਸਦੀ ਸਪੀਡ ਹੋਰ ਤੇਜ਼ ਹੋ ਗਈ। ਮੈਂ ਡਰਦੇ ਡਰਦੇ ਹੌਲੀ ਜਿਹੀ ਕਿਹਾ "ਭਰਾ ਥੋੜਾ ਹੌਲੀ ਚਲਾ।" ਕਿਲ੍ਹੇ ਵਾਲੀ ਸੜਕ ਵਲ ਨੂੰ ਮੁੜਦਿਆਂ ਉਹਨੂੰ ਪਤਾ ਨਹੀਂ ਕੀ ਹੋਇਆ ਰਿਕਸ਼ਾ ਤੋਂ ਉਤਰ ਕੇ ਮੇਰੇ ਵਲ ਮੂੰਹ ਕਰਕੇ ਬੜੇ ਗੁੱਸੇ ਨਾਲ ਕਹਿਣ ਲੱਗਾ " ਆ ਬੀਬੀ ਤੂੰ ਚਲਾ ਲਾ।" ਮੇਰੇ ਮੂੰਹੋਂ ਝਟਪਟ ਨਿਕਲਿਆ "ਨਹੀਂ ਨਹੀਂ ਕੋਈ ਨਹੀਂ ਚੱਲੋ।" ਉਹਨੇ ਫਿਰ ਵੀ ਉਸੇ ਸਪੀਡ ਨਾਲ ਮੈਨੂੰ ਘਰ ਪਹੁੰਚਾਇਆ।, 😊 😊 😊 😊 😊 😊 😊 😊 😊 😊

ਪੌਦਾ ਸਿੰਘ - Prabha Prinja

Image
LET US SMILE ਨੌਕਰੀ ਦੇ ਪਹਿਲੇ ਚਾਰ ਸਾਲ ਮੈਂ ਚੰਡੀਗੜ੍ਹ ਬਿਤਾਏ। ਮੈਂ ਆਪਣੇ ਮਾਮਾ ਜੀ ਕੋਲ ਹੀ ਰਹਿੰਦੀ ਸੀ। ਮਹੀਨੇ ਕੁ ਬਾਅਦ ਪੱਟੀ ਚੱਕਰ ਲਗਦਾ ਸੀ। ਇਕ ਵਾਰ ਮੇਰਾ ਛੋਟਾ ਭਰਾ ਇੰਦਰਜੀਤ ਚੰਡੀਗੜ੍ਹ ਆਇਆ। ਸ਼ਾਮ ਨੂੰ ਉਹ ਮੇਰੇ ਮਾਮਾ ਜੀ ਦੇ ਬੇਟੇ ਰਕੇਸ਼ ਨੂੰ ਨਾਲ ਲੈਕੇ ਬਾਹਰ ਚਲੇ ਗਿਆ।  ਰਾਤੀ ਦੋਵੇਂ ਕਾਫੀ ਲੇਟ ਘਰ ਆਏ। ਮੈਂ ਆਉਂਦਿਆਂ ਹੀ ਰਕੇਸ਼ ਨੂੰ ਲੇਟ ਆਉਣ ਦਾ ਕਾਰਨ ਪੁਛਿਆ ਕਹਿੰਦਾ, " ਦੀਦੀ, ਵੀਰ ਜੀ ਦਾ ਦੋਸਤ ਮਿਲ ਗਿਆ ਸੀ।" ਜਦੋਂ ਮੈਂ ਦੋਸਤ ਦਾ ਨਾਂ ਪੁਛਿਆ ਤਾਂ ਸੋਚ ਸੋਚ ਕੇ ਕਹਿਣ ਲੱਗਾ," ਦੀਦੀ ਸ਼ਾਇਦ ਪੌਦਾ ਸਿੰਘ ।" ਵੱਖਰਾ ਜਿਹਾ ਨਾਂ ਹੋਣ ਕਰਕੇ ਮੈਨੂੰ ਉਹਦੀ ਗੱਲ ਤੇ ਯਕੀਨ ਨਾ ਹੋਇਆ l ਜਦੋਂ ਮੈਂ ਇੰਦਰਜੀਤ ਨੂੰ ਪੁੱਛਿਆ ਤਾਂ ਉਹਨੇ ਦਸਿਆ ਕਿ ਅਸੀਂ ਜੀਰਕਪੁਰ ਗਏ ਸੀ ਉਥੇ ਪਿੰਡ ਵਾਲੇ ਬੂਟਾ ਸਿੰਘ ਮਿਲ ਗਏ ਸੀ। ਦਰਅਸਲ ਚੰਡੀਗੜ੍ਹ ਰਹਿਣ ਕਰਕੇ ਮੇਰੇ ਮਾਮਾ ਜੀ ਦੇ ਬੱਚੇ ਹਿੰਦੀ ਬੋਲਦੇ ਸੀ ਤੇ ਉਹਨੇ ਇਹ ਨਾਂ ਵੀ ਹਿੰਦੀ ਵਿੱਚ ਦਸਿਆ ਸੀ। 😄 😄 😄 😄 😄 😄 😄 😄 😄 😄