ਬਾਬੇ ਦੀ ਰਹਿਸਲ - Prabha Prinja

LET US SMILE
ਸਾਡੇ ਪਿਤਾ ਜੀ(ਸਹੁਰਾ ਸਾਹਿਬ) ਦਾ ਰੰਗ ਗੋਰਾ, ਵਾਲ ਦੁੱਧ ਚਿੱਟੇ,ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਵੇਖਣ ਨੂੰ ਅੰਗਰੇਜ਼ ਹੀ ਲੱਗਦੇ ਸੀ।ਖਾਣ ਪੀਣ ਦੇ ਸ਼ੌਕੀਨ ਤੇ ਦਿਲ ਦੇ ਜਵਾਨ ।ਹਾਸਾ ਮਜਾਕ ਕਰਨ ਵਿੱਚ ਸਭ ਤੋਂ ਅੱਗੇ। ਉਹਨਾਂ ਨੂੰ ਸਾਰੇ ਸ਼ਾਹ ਕਹਿ ਕੇ ਹੀ ਬੁਲਾਉਂਦੇ ਸੀ।

ਇੱਕ ਦਿਨ ਇੱਕ ਬੀਬੀ ਪਿੰਡੋਂ ਦੁਕਾਨ ਤੇ ਕਪੜਾ ਲੈਣ ਲਈ ਆਈ।ਪਿਤਾ ਜੀ ਤੋਂ ਥੋੜੀ ਹੀ ਛੋਟੀ ਉਮਰ ਦੀ ਹੋਵੇਗੀ।ਬਾਰ ਬਾਰ ਕਹੇ, ਬਾਬਾ ਔਹ ਸੂਟ ਵਖਾਈਂ, ਬਾਬਾ ਆਹ ਸੂਟ ਵਖਾਈਂ। ਨਾ ਸੂਟ ਪਸੰਦ ਆਵੇ ਤੇ ਨਾ ਮੂੰਹੋਂ ਬਾਬਾ ਨਿਕਲਨੋਂ ਹਟੇ। ਪਿਤਾ ਜੀ ਗੁੱਸੇ ਨਾਲ ਭਰੇ ਪੀਤੇ ਥਾਣ ਉਹਨੂੰ ਵਖਾਈ ਜਾ ਰਹੇ ਸੀ।ਜਦੋਂ ਉਹਨੇ ਉੱਚੀ ਸਾਰੀ ਕਿਹਾ,"ਨਹੀਂ ਨਹੀਂ ਬਾਬਾ ਔਹ ਨਹੀਂ ਆਹ ਜਿਹੜਾ ਸੱਜੇ ਪਾਸੇ ਆ ਬਾਬਾ ਔਹ।" ਪਿਤਾ ਜੀ ਨੂੰ ਚੜ੍ਹਿਆ ਗੁੱਸਾ,ਜਮੀਨ ਤੇ ਗਜ ਖੜਕਾ ਕਹਿੰਦੇ ," ਚੱਲ ਉੱਠ ਇੱਥੋਂ ਤਿੱਤਰ ਹੋ, ਤੂੰ ਲੀੜੇ ਲੈਣ ਆਈਂ ਐਂ ਕਿ ਬਾਬੇ ਦੀ ਰਹਿਸਲ ਕਰਨ ਆਈਂ ਐਂ?" ਹੱਟੀ ਵਿੱਚ ਬੈਠੇ ਸਾਰੇ ਗਾਹਕ ਹੱਸਣ ਲੱਗ ਪਏ ਤੇ ਉਹ ਦਵਾਦਵ ਉੱਠ ਕੇ ਹੱਟੀਓਂ ਬਾਹਰ ਹੋ ਗਈ।😀😀😀😀😀😀😀

Comments

Popular posts from this blog

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja

ਕਿ ਉਹ ਲੇਟ ਹੋ ਗਿਆ ! - Prabha Prinja