Posts

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

Image
LET US SMILE 50 ਸਾਲ ਤੋਂ ਪਹਿਲਾਂ ਦੀ ਗੱਲ। ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਗਏ। ਮੇਰੇ ਮਾਮਾ ਜੀ ਤੇ ਮਾਸੀ ਇੱਕੋ ਸਕੂਲ ਵਿੱਚ ਪੜਦੇ ਸੀ। ਕੋਈ ਗੱਲ ਹੋਈ ਤੇ ਮੇਰੀ ਨਾਨੀ ਨੇ ਮੇਰੀ ਮਾਸੀ ਨੂੰ ਕਿਹਾ ,"ਮੇਰੀ ਕਿਸ਼ਨਾ(ਮਾਸੀ ਦਾ ਨਾਮ) ਤਾਂ ਬਾਹਲੀ ਸਧਾਰਣ ਹੈ।" ਮਾਸੀ ਬੜੀ ਖੁਸ਼ ਹੋਈ। ਅਗਲੇ ਦਿਨ ਹੱਥ ਵਿੱਚ ਕਿਤਾਬ ਲਹਿਰਾਉਂਦੀ ਹੋਈ ਸਕੂਲ ਵਿੱਚ ਖੁਸ਼ੀ ਨਾਲ ਭੱਜੀ ਫਿਰੇ ਤੇ ਉੱਚੀ ਉੱਚੀ ਹੇਕ ਲਾ ਕੇ ਕਹੇ,"ਨੀ ਕੁੜੀਓ ਮੈਂ ਸਧਾਰਨ ਜੇ, ਵੇ ਮੁੰਡਿਓ ਮੈਂ ਸਧਾਰਨ ਜੇ।" ਉਦੋਂ ਬੱਚੇ ਭੋਲੇ ਸੀ ਤੇ ਮਾਸੀ ਆਪਣੇ ਆਪ ਨੂੰ ਸਾਇੰਸ ਸਮਝ ਬੈਠੀ ਸੀ। ਸਾਇੰਸ ਵਿਸ਼ੇ ਨੂੰ ਸਕੂਲ ਵਿੱਚ ਉਦੋਂ ਸਧਾਰਣ ਕਹਿੰਦੇ ਸੀ। 😀 😀 😀 😀 😀

ਕੀ ਗੱਲ ਹੋਈ ਫਿਰ ? - Prabha Prinja

Image
LET US SMILE 15 ਕੁ ਸਾਲ ਪੁਰਾਣੀ ਗੱਲ ,ਅਸੀਂ ਆਪਣੇ ਭਣੇਵੇ ਲਈ ਕੁੜੀ ਪਸੰਦ ਕਰ ਲਈ। ਮੁੰਡੇ ਨੇ ਹਾਲੇ ਕੁੜੀ ਵੇਖਣੀ ਸੀ। ਕੁੜੀ ਵਾਲਿਆਂ ਨਾਲ ਉਨ੍ਹਾਂ ਦੇ ਘਰ ਦਾ ਹੀ ਪੋ੍ਗਾ੍ਮ ਬਣ ਗਿਆ ਕਿ ਨਾਲੇ ਤਾਂ ਮੁੰਡਾ ਕੁੜੀ ਨੂੰ ਝਾਤੀ ਮਾਰ ਲਵੇਗਾ ਤੇ ਨਾਲੇ ਇੱਕ ਦੂਜੇ ਨਾਲ ਗੱਲਬਾਤ ਵੀ ਹੋ ਜਾਉਗੀ।  ਸ਼ਾਮ ਦਾ ਟਾਈਮ ਸੀ। ਸਾਰੇ ਕੱਲ੍ਹ ਦਾ ਪੋ੍ਗਾ੍ਮ ਡਿਸਕਸ ਕਰ ਰਹੇ ਸੀ। ਉਦੋਂ ਮੋਬਾਈਲ ਆਮ ਨਹੀਂ ਸੀ ਹੁੰਦੇ। ਮੇਰੇ ਭਣੇਵੇ ਨੇ ਨਵਾਂ ਨਵਾਂ ਮੋਬਾਈਲ ਲਿਆ ਸੀ। ਗੱਲਾਂ ਗੱਲਾਂ ਵਿੱਚ,ਵਿਚੋਂ ਹੀ ਕਿਸੇ ਨੇ ਕਿਹਾ ਕਿ ਕੱਲ ਜਦੋ --------- ਕੁੜੀ ਵੇਖਣ ਜਾਵੇ ਤਾਂ ਉਹਦੇ ਫੋਨ  ਤੇ ਬੈੱਲ ਕਰ ਦਿਓ ਤਾਂ ਕਿ ਕੁੜੀ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਬਈ ਮੁੰਡੇ ਕੋਲ ਮੋਬਾਈਲ ਹੈਗਾ। ਜਦੋ ਕੁੜੀ ਵਾਲਿਆਂ ਘਰੋਂ ਵਾਪਸ ਆਏ ਤਾਂ ਸਾਰੇ ਉਹਦੇ ਦਵਾਲੇ ਹੋ ਗਏ। ਪੁੱਛਣ ਕੁੜੀ ਪਸੰਦ? ਉਹਨੇ ਹਾਂ ਵਿੱਚ ਹੌਲੀ ਜਿਹੀ ਸਿਰ ਹਿਲਾਇਆ। ਅਗਲਾ ਸਵਾਲ, ਕੀ ਗੱਲ ਹੋਈ ਫਿਰ ਉਹਦੇ ਨਾਲ? ਉਹ ਖਿਝ ਕੇ ਬੋਲਿਆ,"ਗੱਲ ਸਵਾ ਹੋਣੀ ਸੀ ਮੈਂ ਜਦੋਂ ਕੁਝ ਪੁੱਛਣ ਲੱਗਦਾ ਸੀ ਫੋਨ ਦੀ ਬੈੱਲ ਵੱਜ ਜਾਂਦੀ ਸੀ।" ਦਰਅਸਲ ਘਰ ਵਿੱਚ ਲੱਗੇ ਲੈਂਡਲਾਈਨ ਤੋਂ ਸਾਰੇ ਚਾਅ ਚਾਅ ਵਿਚ ਉਹਦੇ ਫੋਨ ਤੇ ਬੈੱਲ ਕਰੀ ਜਾਂਦੇ ਸੀ। 😅 😅 😅 😅 😅

ਘੜੀ ਖਲੋ ਕੇ ਵੇਖ ਲੈਣਾ ਸੀ ! - Prabha Prinja

Image
LET US SMILE ਹੁਣੇ ਹੁਣੇ ਮੈਨੂੰ ਇੱਕ ਰਿਟਾਇਰਡ ਅਫਸਰ ਸਾਹਿਬਾਨ ਦਾ ਫੋਨ ਆਇਆ ਕਹਿੰਦੇ ਪ੍ਰਭਾ ਫੇਸਬੁੱਕ ਤੇ ਤੁਹਾਡੀ ਪੋਸਟ ਪੜੀ ਰਿਕਸ਼ਾ ਵਾਲੀ ਤੇ ਮੈਨੂੰ 25 ਸਾਲ ਪੁਰਾਣੀ ਆਪਣੀ ਗੱਲ ਯਾਦ ਆ ਗਈ ਸੋਚਿਆ ਕਮੈਂਟ ਕੀ ਕਰਨਾ ਫੋਨ ਹੀ ਕਰ ਦੇਨਾ। ਉਨ੍ਹਾਂ ਜੋ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਸੋਚੀ। " ਇੱਕ ਵਾਰ ਮੈਂ ਤੇ ਮੇਰੀ ਪਤਨੀ ਸੁਲਤਾਨਵਿੰਡ ਵਾਲੇ ਪਾਸੇ ਸਕੂਟਰ ਤੇ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਕੋਲੋਂ ਲੰਘੇ ਜਿਸ ਤੇ ਇੱਕ ਔਰਤ ਬੈਠੀ ਸੀ। ਮੈਂ ਪਿੱਛੇ ਮੁੜ ਕੇ ਰਿਕਸ਼ਾ ਵੱਲ ਝਾਕਿਆ ਹੀ ਸੀ ਕਿ ਮੇਰਾ ਸਕੂਟਰ ਅੱਗੇ ਜਾਂਦੀ ਗਾਂ ਦੀਆਂ ਖੁੱਚਾਂ ਵਿੱਚ ਜਾ ਵੱਜਾ। ਮੇਰੀ ਪਤਨੀ ਮੈਨੂੰ ਕਹਿੰਦੀ," ਘੜੀ ਖਲੋ ਕੇ ਵੇਖ ਲੈਣਾ ਸੀ ਗਾਂ ਦੀਆਂ ਖੁੱਚਾਂ ਜਰੂਰ ਭੰਨਣੀਆਂ ਸੀ।" ਉਨ੍ਹਾਂ ਦੀ ਗੱਲ ਸੁਣ ਕੇ ਆਪਾਂ ਕਿੰਨੀ ਦੇਰ ਹੱਸਦੇ ਰਹੇ। 😀 😀 😀 😀 😀

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja

Image
LET US SMILE ਬਰਸਾਤੀ ਮੌਸਮ ਸੀ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਛੜਾਕੇ ਨਾਲ ਮੀਂਹ ਆਉਂਦਾ ਤੇ ਫਿਰ ਬੰਦ ਹੋ ਜਾਂਦਾ। ਸ਼ਾਮ ਦਾ ਟਾਈਮ ਸੀ। ਮੇਰੇ ਦਫਤਰ ਤੋਂ ਮੇਰੀ ਇੱਕ ਕੁਲੀਗ ਆਪਣੀ ਕਿਸੇ ਜਾਣਕਾਰ ਨਾਲ ਸਾਡੇ ਘਰ ਆਈ। ਛੜਾਕੇਦਾਰ ਮੀਂਹ ਫਿਰ ਸ਼ੁਰੂ ਹੋ ਗਿਆ ਸੀ। ਮੈਂ ਉਨ੍ਹਾਂ ਲਈ ਚਾਹ ਬਣਾਉਣ ਲੱਗੀ।  ਇੰਨੇ ਨੂੰ ਮੇਰੇ ਪਤੀ ਨੂੰ ਕਿਸੇ ਦਾ ਫੋਨ ਆਇਆ ਤੇ ਉਹਨਾ ਬਾਹਰ ਜਾਣ ਲਈ ਸਕੂਟਰ ਕੱਢਣ ਲਈ ਗੇਟ ਖੋਲ੍ਹਿਆ ਤੇ ਸਕੂਟਰ ਸਟੈਂਡ ਤੋਂ ਲਾਹਿਆ। ਮੇਰੀ ਕੁਲੀਗ ਇਕਦਮ ਸੋਫੇ ਤੋਂ ਉੱਠੀ ਤੇ ਦੋਵੇਂ ਬਾਹਵਾਂ ਵਾਈਡ ਬਾਲ ਦੇ ਇਸ਼ਾਰੇ ਵਾਂ ਗ ਖੋਲ ਕੇ ਮੇਰੇ ਪਤੀ ਦੇ ਸਾਹਮਣੇ ਖਲੋ ਗਈ ਤੇ ਕਹਿਣ ਲੱਗੀ,"ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ।" ਉਹਦੀ ਆਵਾਜ਼ ਸੁਣ ਕੇ ਮੈਂ ਵੀ ਅੱਗੇ ਹੋਈ। ਉਹ ਮੇਰੇ ਵੱਲ ਮੂੰਹ ਕਰਕੇ ਬੋਲੀ," ਪ੍ਰਭਾ ਕਹਿ ਭਾਅ ਜੀ ਨੂੰ ਬਾਹਰ ਕਿੰਨਾ ਮੀਂਹ ਪੈ ਰਿਹਾ ਬਿਜਲੀ ਵੀ ਬੜੀ ਚਮਕਦੀ ਪਈ ਆ ਪਲੀਜ਼ ਕਹਿ,ਨਾਂ ਜਾਣ।" ਮੈਂ ਹੈਰਾਨ ਹੋਕੇ ਕਦੇ ਆਪਣੇ ਪਤੀ ਦੇ ਮੂੰਹ ਵੱਲ ਤੇ ਕਦੇ ਆਪਣੀ ਕੁਲੀਗ ਦੇ ਮੂੰਹ ਵੱਲ ਵੇਖ ਰਹੀ ਸੀ। ਮੈਂ ਇਸ਼ਾਰੇ ਨਾਲ ਉਹਨੂੰ ਬੈਠਣ ਲਈ ਕਿਹਾ। ਮੇਰੇ ਪਤੀ ਨੇ ਸਕੂਟਰ ਸਟਾਰਟ ਕੀਤਾ ਤੇ ਇਹ ਕਹਿ ਕੇ ਚਲੇ ਗਏ ਕਿ ਐਕਸ ਈ ਐੱਨ ਸਾਹਿਬ ਦਾ ਫੋਨ ਆਇਆ ਏਰੀਆ ਬੰਦ ਹੋ ਗਿਆ ਮੈਂ ਹੋ ਕੇ ਆਇਆ। ਮੇਰੀ ਕੁਲੀਗ ਉੱਚੀ ਉੱਚੀ ਹੱਸੀ ਜਾਵੇ ਕਹਿੰਦੀ ਮੈਂ ਸੋਚਿਆ ਭਾਅ ਜੀ ਇੰਨੇ ਮੀਂਹ ਵਿ...

ਹੁਲੀਆ ਮੈਂ ਦਸ ਦੇਂਦੀ ਹਾਂ!- Prabha Prinja

Image
LET US SMILE ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ ਜਰੂਰ ਵੇਖਦਾ। ਇੱਕ ਵਾਰ ਮੇਰੇ ਪਤੀ ਮੈਨੂੰ ਸਕੂਟਰ ਤੇ ਦਫਤਰ ਛੱਡਣ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਦੇ ਕੋਲੋਂ ਲੰਘੇ ਜਿਸ ਉੱਤੇ ਇੱਕ ਔਰਤ ਬੈਠੀ ਸੀ। ਮੈਂ ਵੇਖਿਆ ਸਾਡੇ ਸਾਹਮਣੇ ਪਾਸਿਓਂ ਇੱਕ ਕਾਰ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਮੇਰੇ ਪਤੀ ਮੁੜ ਕੇ ਰਿਕਸ਼ਾ ਵੱਲ ਵੇਖਦੇ ਮੇਰੇ ਮੂੰਹੋਂ ਇਕਦਮ ਨਿਕਲਿਆ, "ਤੁਸੀਂ ਸਾਹਮਣੇ ਵੇਖੋ ਉਹਦਾ ਹੁਲੀਆ ਮੈਂ ਦਸ ਦੇਂਦੀ ਹਾਂ।" 😀 😀 😀 😀

ਅੰਬ, ਨੈਪਕਿਨ ਤੇ ਚੰਮਚ - Prabha Prinja

Image
LET US SMILE 35 ਸਾਲ ਪੁਰਾਣੀ ਗੱਲ ਅਸੀਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਲੱਗਿਆਂ ਮੇਰੀ ਕੁਲੀਗ ਸਰੋਜ ਜੋ ਕਿ ਜਿਲਾ ਸਿਖਿਆ ਦਫਤਰ ਐਲੀਮੈਂਟਰੀ ਵਿਖੇ ਸਰਵਿਸ ਕਰਦੇ ਸੀ ਨੇ,ਮੈਨੂੰ ਉਹਦੇ ਚੰਡੀਗੜ੍ਹ ਰਹਿੰਦੇ ਭਰਾ ਭਰਜਾਈ ਕੋਲੋਂ ਕੁੱਝ ਕਾਗਜ਼ ਲਿਆਉਣ ਲਈ ਕਿਹਾ।  ਅਸੀਂ ਆਪਣੇ ਕੰਮ ਨਿਪਟਾ ਕੇ 20 ਸੈਕਟਰ ਵਿੱਚ ਉਹਨਾਂ ਦੇ ਘਰ ਗਏ। ਗਰਮੀ ਦਾ ਮੌਸਮ ਹੋਣ ਕਰਕੇ ਠੰਡਾ ਪਿਆਉਣ ਤੋਂ ਬਾਅਦ ਉਹਨਾਂ ਸਾਡੇ ਸਾਹਮਣੇ ਅੰਬ ਕੱਟਕੇ ਪਲੇਟ ਵਿੱਚ ਰੱਖੇ। ਨਾਲ ਹੀ ਟੇਬਲ ਉੱਤੇ ਪੇਪਰ ਨੈਪਕਿਨ ਤੇ ਚੰਮਚ ਵੀ ਰੱਖ ਦਿੱਤੇ। ਉਹਨਾਂ ਦੋ ਤਿੰਨ ਵਾਰ ਸਾਨੂੰ ਅੰਬ ਫੜਨ  ਵਾਸਤੇ ਕਿਹਾ ਪਰ ਆਪਾਂ ਨਾਂਹ ਨੁੱਕਰ ਹੀ ਕਰਦੇ ਰਹੇ ਕਿਉਂ ਕਿ ਚੰਮਚ ਨਾਲ ਅੰਬ ਆਪਾਂ ਪਹਿਲੀ ਵਾਰੀ ਖਾਣਾ ਸੀ ਉਹ ਵੀ ਕਿਸੇ ਦੇ ਘਰ। ਸਾਡੇ ਬਾਰ ਬਾਰ ਨਾਂਹ ਕਰਨ ਤੇ ਮੇਰੀ ਕੁਲੀਗ ਦੀ ਭਰਜਾਈ ਨੇ ਨੈਪਕਿਨ ਉੱਤੇ ਅੰਬ ਰੱਖ ਕੇ ਸਾਡੇ ਦੋਵਾਂ ਦੇ ਹੱਥਾਂ ਵਿੱਚ ਚੰਮਚ ਵੀ ਫੜਾ ਦਿੱਤੇ। ਅਸੀਂ ਇੱਕ ਦੂਜੇ ਵੱਲ ਵੇਖ ਰਹੇ ਸੀ ਕਿ ਹੁਣ ਕੀ ਕਰੀਏ। ਉਸੇ ਵੇਲੇ ਅੰਦਰੋਂ ਕਿਸੇ ਬੱਚੇ ਨੇ ਅਵਾਜ਼ ਦਿੱਤੀ ਤੇ ਮੇਰੀ ਕੁਲੀਗ ਦੀ ਭਰਜਾਈ ਅੰਦਰ ਚਲੇ ਗਈ। ਸਾਡੇ ਸਾਹ ਵਿੱਚ ਸਾਹ ਆਇਆ।ਆਪਾਂ ਫਟਾਫਟ ਦੇਸੀ ਤਰੀਕੇ ਨਾਲ ਅੰਬ ਖਾਦਾ ਤੇ ਛਿਲਕਾ ਦੂਹਰਾ ਕਰਕੇ ਫਟਾਫਟ ਟੇਬਲ ਤੇ ਪਈ ਪਲੇਟ ਵਿੱਚ ਰੱਖ ਦਿੱਤਾ। ਇੰਨੇ ਨੂੰ ਭਰਜਾਈ ਅੰਦਰ ਆਈ ਤੇ ਅੰਬਾਂ ਵਾਲੀ ਪਲੇਟ ਚੁੱਕ ਕੇ ਦੁਬਾਰਾ ਸਾਡੇ ਵੱਲ ਕਰਨ ਹੀ ਲੱਗੀ ਸੀ ਕਿ ਇੱ...

ਤੀਲਿਆਂ ਵਾਲੀ ਕੁਲਫੀ - Prabha Prinja

Image
LET US SMILE ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ। ਛੁੱਟੀ ਦਾ ਦਿਨ ਸੀ ਮੇਰੇ ਬਾਰ ਬਾਰ ਕਹਿਣ ਤੇ ਮੇਰੇ ਪਤੀ ਬੱਚਿਆਂ ਨੂੰ ਹਾਲ ਗੇਟ ਤੋਂ ਕੁਲਫੀ ਖਵਾਉਣ ਲਈ ਤਿਆਰ ਹੋ ਗਏ। ਬੱਚੇ ਬੜੇ ਖੁਸ਼ ਸੀ। ਫਟਾਫਟ ਕਪੜੇ ਪਾ ਕੇ ਤਿਆਰ ਹੋਣ ਵਿੱਚ ਉਹਨਾਂ ਬਹੁਤਾ ਸਮਾਂ ਨਹੀਂ ਸੀ ਲਾਇਆ। ਜਿਉਂ ਹੀ ਸਕੂਟਰ ਦੀ ਬਰੇਕ ਦੁਕਾਨ ਅੱਗੇ ਜਾ ਕੇ ਲੱਗੀ ਦੋਵੇਂ ਬੱਚੇ ਛਾਲ ਮਾਰਕੇ ਦੁਕਾਨ ਅੱਗੇ ਜਾ ਖਲੋਤੇ। ਦੁਕਾਨਦਾਰ ਪਹਿਲਾਂ ਬੈਠੇ ਗਾਹਕਾਂ ਲਈ ਪਲੇਟਾਂ ਵਿੱਚ ਕੁਲਫੀ ਪਾ ਰਿਹ ਾ ਸੀ ਉਹਨੂੰ ਵੇਖ ਕੇ ਦੋਵਾਂ ਬੱਚਿਆਂ ਨੇ ਸੜਕ ਤੇ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਦੋਵਾਂ ਨੂੰ ਦੁਕਾਨ ਵੱਲ ਖਿੱਚ ਰਹੀ ਸੀ ਤੇ ਉਹ ਮੈਨੂੰ ਸੜਕ ਵੱਲ। ਇੰਨੇ ਨੂੰ ਮੇਰੇ ਪਤੀ ਸਕੂਟਰ ਪਾਰਕ ਕਰਕੇ ਆ ਗਏ। ਬੱਚਿਆਂ ਨੂੰ ਰੋਂਦੇ ਵੇਖ ਕੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਦੋਵੇਂ ਇੱਕਠੇ ਇੱਕ ਅਵਾਜ਼ ਵਿੱਚ ਰੋਂਦੇ ਰੋਂਦੇ ਬੋਲੇ," ਹਾਏ ਪਾਪਾ ਆਪਾਂ ਤਾਂ ਤੀਲਿਆਂ ਵਾਲੀ ਖਾਣੀ ਸੀ।" ਉਨ੍ਹਾਂ ਬੜੇ ਗੁੱਸੇ ਨਾਲ ਮੇਰੇ ਵੱਲ ਵੇਖਿਆ ਤੇ ਸਕੂਟਰ ਲੈਣ ਚਲੇ ਗਏ। ਘਰ ਵਾਪਸ ਆਕੇ ਦੋਵੇਂ ਬੱਚੇ ਹੱਥ ਵਿੱਚ ਰੁਪਿਆ ਫੜੀ ਥੜੀ ਤੇ ਬੈਠੇ ਕੁਲਫੀ ਵਾਲੇ ਦਾ ਬੜੀ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਸੀ। 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣 🤣