ਕੀ ਗੱਲ ਹੋਈ ਫਿਰ ? - Prabha Prinja

LET US SMILE
15 ਕੁ ਸਾਲ ਪੁਰਾਣੀ ਗੱਲ ,ਅਸੀਂ ਆਪਣੇ ਭਣੇਵੇ ਲਈ ਕੁੜੀ ਪਸੰਦ ਕਰ ਲਈ। ਮੁੰਡੇ ਨੇ ਹਾਲੇ ਕੁੜੀ ਵੇਖਣੀ ਸੀ। ਕੁੜੀ ਵਾਲਿਆਂ ਨਾਲ ਉਨ੍ਹਾਂ ਦੇ ਘਰ ਦਾ ਹੀ ਪੋ੍ਗਾ੍ਮ ਬਣ ਗਿਆ ਕਿ ਨਾਲੇ ਤਾਂ ਮੁੰਡਾ ਕੁੜੀ ਨੂੰ ਝਾਤੀ ਮਾਰ ਲਵੇਗਾ ਤੇ ਨਾਲੇ ਇੱਕ ਦੂਜੇ ਨਾਲ ਗੱਲਬਾਤ ਵੀ ਹੋ ਜਾਉਗੀ। 

ਸ਼ਾਮ ਦਾ ਟਾਈਮ ਸੀ। ਸਾਰੇ ਕੱਲ੍ਹ ਦਾ ਪੋ੍ਗਾ੍ਮ ਡਿਸਕਸ ਕਰ ਰਹੇ ਸੀ। ਉਦੋਂ ਮੋਬਾਈਲ ਆਮ ਨਹੀਂ ਸੀ ਹੁੰਦੇ। ਮੇਰੇ ਭਣੇਵੇ ਨੇ ਨਵਾਂ ਨਵਾਂ ਮੋਬਾਈਲ ਲਿਆ ਸੀ। ਗੱਲਾਂ ਗੱਲਾਂ ਵਿੱਚ,ਵਿਚੋਂ ਹੀ ਕਿਸੇ ਨੇ ਕਿਹਾ ਕਿ ਕੱਲ ਜਦੋ --------- ਕੁੜੀ ਵੇਖਣ ਜਾਵੇ ਤਾਂ ਉਹਦੇ ਫੋਨ ਤੇ ਬੈੱਲ ਕਰ ਦਿਓ ਤਾਂ ਕਿ ਕੁੜੀ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਬਈ ਮੁੰਡੇ ਕੋਲ ਮੋਬਾਈਲ ਹੈਗਾ।
ਜਦੋ ਕੁੜੀ ਵਾਲਿਆਂ ਘਰੋਂ ਵਾਪਸ ਆਏ ਤਾਂ ਸਾਰੇ ਉਹਦੇ ਦਵਾਲੇ ਹੋ ਗਏ। ਪੁੱਛਣ ਕੁੜੀ ਪਸੰਦ? ਉਹਨੇ ਹਾਂ ਵਿੱਚ ਹੌਲੀ ਜਿਹੀ ਸਿਰ ਹਿਲਾਇਆ। ਅਗਲਾ ਸਵਾਲ, ਕੀ ਗੱਲ ਹੋਈ ਫਿਰ ਉਹਦੇ ਨਾਲ? ਉਹ ਖਿਝ ਕੇ ਬੋਲਿਆ,"ਗੱਲ ਸਵਾ ਹੋਣੀ ਸੀ ਮੈਂ ਜਦੋਂ ਕੁਝ ਪੁੱਛਣ ਲੱਗਦਾ ਸੀ ਫੋਨ ਦੀ ਬੈੱਲ ਵੱਜ ਜਾਂਦੀ ਸੀ।"
ਦਰਅਸਲ ਘਰ ਵਿੱਚ ਲੱਗੇ ਲੈਂਡਲਾਈਨ ਤੋਂ ਸਾਰੇ ਚਾਅ ਚਾਅ ਵਿਚ ਉਹਦੇ ਫੋਨ ਤੇ ਬੈੱਲ ਕਰੀ ਜਾਂਦੇ ਸੀ।😅😅😅😅😅

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja