ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। - Prabha Prinja

LET US SMILE
ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ ਇਮਲੀ ਆ ਜਾਂਦੀ ਸੀ ਜੋ ਅਸੀਂ ਸਾਰੇ ਬੱਚੇ ਰਲ ਕੇ ਖਾ ਲੈਂਦੇ ਸੀ। ਸਾਂਝੇ ਵਿਹੜੇ ਵਿੱਚ ਅਸੀਂ 23-24 ਮੈਂਬਰ ਰਹਿੰਦੇ ਸੀ।
ਇੱਕ ਦਿਨ ਮੇਰੀ ਭਤੀਜੀ ਅੰਜੂ ਇਮਲੀ ਲੈਕੇ ਆਈ। ਸਾਰੇ ਖਾਂਦੇ ਹੋਏ ਇਮਲੀ ਦੇ ਤਰੀਫਾਂ ਦੇ ਪੁੱਲ ਬੰਨ ਰਹੇ ਸੀ। ਮੈ ਅੰਜੂ ਨੂੰ ਪੁੱਛਿਆ," ਕਿ ਅੱਜ ਇਮਲੀ ਕਿੱਥੋਂ ਲੈ ਕੇ ਆਈ ਐਂ ਬੜੀ ਸਵਾਦ ਏ।" 

ਉਹਦਾ ਜਵਾਬ ਸੀ," ਭੂਆ ਜੀ ਹੀਰੇ ਕੋਲੋਂ।" ਮੈਂ ਕਿਹਾ," ਉਹ ਕੌਣ, ਅੱਗੇ ਤਾਂ ਤੂੰ ਮੂਲੇ ਦੀ ਹੱਟੀ ਤੋਂ ਲਿਆਉਂਦੀ ਸੀ।" ਉਹ ਮੈਨੂੰ ਹੀਰੇ ਦੀ ਹੱਟੀ ਸਮਝਾਉਣ ਲੱਗੀ। ਪਰ ਮੈਨੂੰ ਕੋਈ ਸਮਝ ਨਾ ਆਈ। ਗੱਲ ਆਈ ਗਈ ਹੋ ਗਈ।
ਇੱਕ ਦਿਨ ਮੈਂ ਤੇ ਅੰਜੂ ਬਜਾਰੋਂ ਵਾਪਸ ਆ ਰਹੀਆਂ ਸੀ ਕਿ ਅੰਜੂ ਨੇ ਇੱਕ ਦੁਕਾਨ ਅੱਗੇ ਖਲੋ ਕੇ ਮੇਰੀ ਬਾਂਹ ਫੜਕੇ ਮੈਨੂੰ ਖਿੱਚਿਆ ਤੇ ਦੁਕਾਨ ਦੇ ਬਾਹਰ ਖਲੋਤੇ ਆਦਮੀ ਵੱਲ ਹੱਥ ਕਰਕੇ ਉੱਚੀ ਸਾਰੀ ਕਹਿੰਦੀ," ਭੂਆ ਜੀ ਆਹ ਜੇ ਹੀਰਾ।" ਮੈਂ ਹੀਰੇ ਨੂੰ ਤਾਂ ਕੀ ਵੇਖਣਾ ਸੀ ਅੰਜੂ ਨੂੰ ਧੂਹ ਕੇ ਫਟਾਫਟ ਘਰ ਪਹੁੰਚੀ ਤੇ ਆ ਕੇ ਸਾਰਿਆਂ ਨੂੰ ਗੱਲ ਸੁਣਾਈ ਤੇ ਸਾਰੇ ਹੱਸ ਹੱਸ ਦੂਹਰੇ ਹੋਏ।
ਤੁਹਾਨੂੰ ਪਤਾ ਨਹੀਂ ਹਾਸਾ ਆਵੇ ਕਿ ਨਾਂ।😀😀😀😀😀😀

Comments

Popular posts from this blog

ਉਹ ਮੈਂ ਆਂ ! - Prabha Prinja

ਕੀ ਗੱਲ ਹੋਈ ਫਿਰ ? - Prabha Prinja

ਅੰਬ, ਨੈਪਕਿਨ ਤੇ ਚੰਮਚ - Prabha Prinja