ਘੜੀ ਖਲੋ ਕੇ ਵੇਖ ਲੈਣਾ ਸੀ ! - Prabha Prinja

LET US SMILE
ਹੁਣੇ ਹੁਣੇ ਮੈਨੂੰ ਇੱਕ ਰਿਟਾਇਰਡ ਅਫਸਰ ਸਾਹਿਬਾਨ ਦਾ ਫੋਨ ਆਇਆ ਕਹਿੰਦੇ ਪ੍ਰਭਾ ਫੇਸਬੁੱਕ ਤੇ ਤੁਹਾਡੀ ਪੋਸਟ ਪੜੀ ਰਿਕਸ਼ਾ ਵਾਲੀ ਤੇ ਮੈਨੂੰ 25 ਸਾਲ ਪੁਰਾਣੀ ਆਪਣੀ ਗੱਲ ਯਾਦ ਆ ਗਈ ਸੋਚਿਆ ਕਮੈਂਟ ਕੀ ਕਰਨਾ ਫੋਨ ਹੀ ਕਰ ਦੇਨਾ। ਉਨ੍ਹਾਂ ਜੋ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਸੋਚੀ।

" ਇੱਕ ਵਾਰ ਮੈਂ ਤੇ ਮੇਰੀ ਪਤਨੀ ਸੁਲਤਾਨਵਿੰਡ ਵਾਲੇ ਪਾਸੇ ਸਕੂਟਰ ਤੇ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਕੋਲੋਂ ਲੰਘੇ ਜਿਸ ਤੇ ਇੱਕ ਔਰਤ ਬੈਠੀ ਸੀ। ਮੈਂ ਪਿੱਛੇ ਮੁੜ ਕੇ ਰਿਕਸ਼ਾ ਵੱਲ ਝਾਕਿਆ ਹੀ ਸੀ ਕਿ ਮੇਰਾ ਸਕੂਟਰ ਅੱਗੇ ਜਾਂਦੀ ਗਾਂ ਦੀਆਂ ਖੁੱਚਾਂ ਵਿੱਚ ਜਾ ਵੱਜਾ। ਮੇਰੀ ਪਤਨੀ ਮੈਨੂੰ ਕਹਿੰਦੀ," ਘੜੀ ਖਲੋ ਕੇ ਵੇਖ ਲੈਣਾ ਸੀ ਗਾਂ ਦੀਆਂ ਖੁੱਚਾਂ ਜਰੂਰ ਭੰਨਣੀਆਂ ਸੀ।"
ਉਨ੍ਹਾਂ ਦੀ ਗੱਲ ਸੁਣ ਕੇ ਆਪਾਂ ਕਿੰਨੀ ਦੇਰ ਹੱਸਦੇ ਰਹੇ।😀😀😀😀😀

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja