ਤੀਲਿਆਂ ਵਾਲੀ ਕੁਲਫੀ - Prabha Prinja

LET US SMILE
ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ।

ਛੁੱਟੀ ਦਾ ਦਿਨ ਸੀ ਮੇਰੇ ਬਾਰ ਬਾਰ ਕਹਿਣ ਤੇ ਮੇਰੇ ਪਤੀ ਬੱਚਿਆਂ ਨੂੰ ਹਾਲ ਗੇਟ ਤੋਂ ਕੁਲਫੀ ਖਵਾਉਣ ਲਈ ਤਿਆਰ ਹੋ ਗਏ। ਬੱਚੇ ਬੜੇ ਖੁਸ਼ ਸੀ। ਫਟਾਫਟ ਕਪੜੇ ਪਾ ਕੇ ਤਿਆਰ ਹੋਣ ਵਿੱਚ ਉਹਨਾਂ ਬਹੁਤਾ ਸਮਾਂ ਨਹੀਂ ਸੀ ਲਾਇਆ। ਜਿਉਂ ਹੀ ਸਕੂਟਰ ਦੀ ਬਰੇਕ ਦੁਕਾਨ ਅੱਗੇ ਜਾ ਕੇ ਲੱਗੀ ਦੋਵੇਂ ਬੱਚੇ ਛਾਲ ਮਾਰਕੇ ਦੁਕਾਨ ਅੱਗੇ ਜਾ ਖਲੋਤੇ। ਦੁਕਾਨਦਾਰ ਪਹਿਲਾਂ ਬੈਠੇ ਗਾਹਕਾਂ ਲਈ ਪਲੇਟਾਂ ਵਿੱਚ ਕੁਲਫੀ ਪਾ ਰਿਹਾ ਸੀ ਉਹਨੂੰ ਵੇਖ ਕੇ ਦੋਵਾਂ ਬੱਚਿਆਂ ਨੇ ਸੜਕ ਤੇ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਦੋਵਾਂ ਨੂੰ ਦੁਕਾਨ ਵੱਲ ਖਿੱਚ ਰਹੀ ਸੀ ਤੇ ਉਹ ਮੈਨੂੰ ਸੜਕ ਵੱਲ। ਇੰਨੇ ਨੂੰ ਮੇਰੇ ਪਤੀ ਸਕੂਟਰ ਪਾਰਕ ਕਰਕੇ ਆ ਗਏ। ਬੱਚਿਆਂ ਨੂੰ ਰੋਂਦੇ ਵੇਖ ਕੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਦੋਵੇਂ ਇੱਕਠੇ ਇੱਕ ਅਵਾਜ਼ ਵਿੱਚ ਰੋਂਦੇ ਰੋਂਦੇ ਬੋਲੇ," ਹਾਏ ਪਾਪਾ ਆਪਾਂ ਤਾਂ ਤੀਲਿਆਂ ਵਾਲੀ ਖਾਣੀ ਸੀ।" ਉਨ੍ਹਾਂ ਬੜੇ ਗੁੱਸੇ ਨਾਲ ਮੇਰੇ ਵੱਲ ਵੇਖਿਆ ਤੇ ਸਕੂਟਰ ਲੈਣ ਚਲੇ ਗਏ। ਘਰ ਵਾਪਸ ਆਕੇ ਦੋਵੇਂ ਬੱਚੇ ਹੱਥ ਵਿੱਚ ਰੁਪਿਆ ਫੜੀ ਥੜੀ ਤੇ ਬੈਠੇ ਕੁਲਫੀ ਵਾਲੇ ਦਾ ਬੜੀ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਸੀ।🤣🤣🤣🤣🤣🤣🤣🤣🤣🤣🤣🤣🤣🤣🤣🤣🤣

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja