ਚੁਟਕਲਾ - Prabha Prinja

LET US SMILE
ਮਹੀਨਾ ਕੁ ਪੁਰਾਣੀ ਗੱਲ ਹੈ ਸਾਡਾ ਇਕ ਬਹੁਤ ਚੰਗਾ ਜਾਣਕਾਰ ਹਾਂਗਕਾਂਗ ਤੋਂ ਅੰਮ੍ਰਿਤਸਰ ਆਇਆ। ਅਸੀਂ ਉਹਨੂੰ ਮਿਲਣ ਐਮ ਕੇ ਹੋਟਲ ਗਏ । ਉਥੇ ਸਾਡੇ ਨਾਲ ਇਕ ਕਪਲ ਹੋਰ ਸੀ। ਗੱਲਾਂ ਕਰਦੇ ਕਰਦੇ ਚੁਟਕਲਿਆਂ ਦਾ ਦੌਰ ਸ਼ੁਰੂ ਹੋ ਗਿਆ। ਉਹਨਾਂ ਵਿਚੋਂ ਇਕ ਚੁਟਕਲਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਦਿਲ ਕੀਤਾ ਜੋ ਕਿ ਉਸ ਕਪਲ ਨੇ ਸੁਣਾਇਆ।

ਇਕ ਵਾਰ ਇੱਕ ਆਦਮੀ ਬਹੁਤ ਹੀ ਉਦਾਸ ਜਿਹਾ ਰਾਤ ਨੂੰ ਆਪਣੇ ਘਰ ਪੁੱਜਾ। ਪਤਨੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਰੇ ਜਿਹੇ ਮਨ ਨਾਲ ਕਹਿਣ ਲੱਗਾ " ਅੱਜ ਮੈਂ ਕਿਸੇ ਨੂੰ ਆਪਣਾ ਹੱਥ ਵਿਖਾ ਬੈਠਾ, ਉਹਨੇ ਕਿਹਾ ਕਿ ਅੱਜ ਦੀ ਰਾਤ ਤੇਰੀ ਆਖਰੀ ਰਾਤ ਆ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਅੱਜ ਤੂੰ ਕੋਈ ਕੰਮ ਨਾ ਕਰੇ ਤੇ ਆਪਾਂ ਸਾਰੀ ਰਾਤ ਆਪਣੀ ਜਿੰਦਗੀ ਦੀਆਂ ਚੰਗੀਆਂ ਚੰਗੀਆਂ ਗੱਲਾਂ ਚੇਤੇ ਕਰਕੇ ਹੱਸ ਹੱਸ ਰਾਤ ਗੁਜਾਰੀਏ।" 12 ਵਜੇ ਤੱਕ ਉਹ ਗੱਲਾਂ ਕਰਦੇ ਰਹੇ। ਅਚਾਨਕ ਉਹਦੀ ਪਤਨੀ ਬੋਲੀ " ਬਈ ਮੈਂ ਤਾਂ ਲੱਗੀ ਸੌਣ, ਆਪ ਤਾਂ ਤੂੰ ਸਵੇਰੇ ਉੱਠਣਾ ਨੀ ਮੈਨੂੰ ਤਾਂ ਹੋਰ ਨਵੇਂ ਕੰਮ ਪੈ ਜਾਣੇ ਆ।" ਹੋਟਲ ਦਾ ਕਮਰਾ ਠਹਾਕਿਆਂ ਨਾਲ ਗੂੰਜ ਰਿਹਾ ਸੀ।😂😂😂😂😂😂😂😂😂😂😂😂😂

Comments

Popular posts from this blog

ਉਹ ਮੈਂ ਆਂ ! - Prabha Prinja

ਕੀ ਗੱਲ ਹੋਈ ਫਿਰ ? - Prabha Prinja

ਅੰਬ, ਨੈਪਕਿਨ ਤੇ ਚੰਮਚ - Prabha Prinja