ਭਾਜੀ - Prabha Prinja

LET US SMILE
ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਦਿਸੰਬਰ ਦਾ ਮਹੀਨਾ ਸੀ।ਠੰਢ ਬਹੁਤ ਜਿਆਦਾ ਹੋਣ ਕਰਕੇ ਰਾਤ ਦਾ ਖਾਣਾ ਅਸੀਂ ਸੱਤ ਵਜੇ ਹੀ ਖਾ ਲਿਆ ਸੀ। ਰਾਤ ਦੇ ਦੱਸ ਵੱਜਣ ਵਾਲੇ ਸੀ। ਸਭ ਨੂੰ ਭੁੱਖ ਮਹਿਸੂਸ ਹੋ ਰਹੀ ਸੀ। ਅਸੀਂ ਹਾਲੇ ਸੋਚ ਹੀ ਰਹੇ ਸੀ ਕਿ ਕੀ ਬਣਾਇਆ ਜਾਵੇ ਕਿ ਸਾਡਾ ਮੇਨ ਦਰਵਾਜ਼ਾ ਖੜਕਿਆ। ਮੇਰਾ ਬੇਟਾ ਦਰਵਾਜ਼ਾ ਖੋਲਣ ਗਿਆ ਦੋ ਕੁ ਮਿੰਟ ਬਾਅਦ ਬੜਾ ਖੁਸ਼ ਭੱਜਾ ਭੱਜਾ ਆਇਆ ਉਹਦੇ ਹੱਥ ਵਿੱਚ ਇੱਕ ਲਿਫਾਫਾ ਸੀ।
ਸਭ ਦਾ ਧਿਆਨ ਉਸ ਲਿਫਾਫੇ ਵੱਲ ਸੀ। ਰਜਾਈ ਵਿੱਚ ਵੜਦਿਆਂ ਹੀ ਉੱਤੇ ਅਖਬਾਰ ਰੱਖਕੇ ਉਹਨੇ ਲਿਫਾਫਾ ਅਖਬਾਰ ਉੱਤੇ ਢੇਰੀ ਕਰਦਿਆਂ ਦੱਸਿਆ ਕਿ ਐੱਸ ਡੀ ਓ ਅੰਕਲ ਦਾ ਬੇਟਾ ਰਮਨ ਆਪਣੀ ਭੈਣ ਦੇ ਵਿਆਹ ਦੀ ਭਾਜੀ ਦੇ ਕੇ ਗਿਆ ਏ। ਬੱਸ ਫਿਰ ਕੀ ਸੀ ਭੁੱਖ ਤਾਂ ਸਭ ਨੂੰ ਪਹਿਲਾਂ ਹੀ ਪਈ ਸੀ ਪੰਜ ਮਿੰਟ ਵਿੱਚ ਭਾਜੀ ਦਾ ਨਾ ਨਿਸ਼ਾਨ ਨਹੀਂ ਸੀ। ਸਾਰਿਆਂ ਦੇ ਚਿਹਰੇ ਤੇ ਰੌਨਕ ਸੀ। ਮੈਂ ਹੱਸਦੇ ਹੋਏ ਕਿਹਾ ਕਿ ਜੇ ਹੁਣੇ ਆ ਕੇ ਰਮਨ ਕਹੇ ਕਿ ਉਹ ਭਾਜੀ ਗਲਤੀ ਨਾਲ ਦੇ ਗਿਆ ਕਿਸੇ ਹੋਰ ਨੂੰ ਦੇਣੀ ਸੀ ਇਹ ਸੁਣ ਕੇ ਸਾਰੇ ਹੱਸਣ ਲੱਗੇ ਕਿ ਫਿਰ ਦਰਵਾਜ਼ਾ ਖੜਕਿਆ। ਸਾਰਿਆਂ ਦੇ ਮੂੰਹੋਂ ਇਕੱਠੇ ਨਿਕਲਿਆ,"ਹਾਏ ਰਮਨ!" ਕੋਈ ਦਰਵਾਜ਼ਾ ਖੋਲ੍ਹਣ ਨਹੀਂ ਸੀ ਜਾ ਰਿਹਾ। ਅਖੀਰ ਮੇਰਾ ਵੱਡਾ ਬੇਟਾ ਗਿਆ ਤੇ ਦਰਵਾਜ਼ਾ ਖੋਲ੍ਹ ਕੇ ਚੀਕਾਂ ਮਾਰਦਾ ਭੱਜਾ ਆਇਆ ਤੇ ਕਹਿੰਦਾ ,"ਹਾਏ ਸੱਚੀ ਰਮਨ ਅੰਕਲ।"
ਇੰਨੇ ਨੂੰ ਰਮਨ ਅੰਦਰ ਆਇਆ ਤੇ ਕਹਿੰਦਾ,"ਕੀ ਹੋਇਆ ਕਾਕਾ ਮੈਂ ਹੀ ਹਾਂ।" ਤੇ ਨਾਲ ਹੀ ਇੱਕ ਲਿਫਾਫਾ ਹੋਰ ਫੜਾ ਕੇ ਕਹਿੰਦਾ,"ਲਾਟੀ ਕੇ ਘਰ ਤਾਲਾ ਲੱਗਾ ਆਹ ਸਵੇਰੇ ਉਨ੍ਹਾਂ ਨੂੰ ਦੇ ਦੇਣਾ। ਸਾਰਿਆਂ ਨੇ ਸੁੱਖ ਦਾ ਸਾਹ ਲਿਆ ਤੇ ਮੈਂ ਉਹ ਲਿਫਾਫਾ ਅਲਮਾਰੀ ਦੇ ਲੌਕਰ ਵਿੱਚ ਰੱਖਿਆ।😷😷😷😷😷😷😷😷😷😷😷😷😷

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja