ਫੋਨ ਡੈਹ ਪੈਤਾ ਹੈ। - Prabha Prinja

LET US SMILE
ਸੰਨ 2000 ਦੀ ਗੱਲ ਆ ਬਿਜਲੀ ਮਹਿਕਮੇ ਵੱਲੋਂ ਫੀਲਡ ਮੁਲਾਜ਼ਮਾਂ ਨੂੰ ਮੋਬਾਈਲ ਫ਼ੋਨ ਦਿੱਤੇ ਗਏ। ਸੋ ਇਕ ਫੋਨ ਮੇਰੇ ਪਤੀ ਨੂੰ ਵੀ ਮਿਲਿਆ। 
ਸੈੱਟ ਬਹੁਤ ਵਧੀਆ ਸੀ ਨੋਕੀਆ ਦਾ। ਜਿੰਨੀ ਵਾਰ ਮਰਜੀ ਡਿੱਗੇ ਢੀਠ ਦਾ ਕੁੱਝ ਨਾ ਵਿਗੜੇ। ਇਕ ਦਿਨ ਉਹਨੂੰ ਨਜਰ ਲੱਗ ਗਈ। ਕਿਤੇ ਵੀ ਫੋਨ ਕਰੀਏ ਫੋਨ ਨਾ ਮਿਲੇ। ਹਾਰ ਕੇ ਮੇਰੇ ਪਤੀ ਨੇ ਐਕਸਚੇਂਜ ਵਿੱਚ ਫੋਨ ਕੀਤਾ ਤਾਂ ਅੱਗੋਂ ਇੱਕ ਮੈਡਮ ਬੋਲੀ," ਕਹੀਏ ਹਮ ਆਪ ਕੀ ਕਯਾ ਮਦਦ ਕਰ ਸਕਤੇ ਹੈਂ?" ਇੱਕ ਹਿੰਦੀ ,ਦੂਜਾ ਮੈਡਮ, ਤੀਜਾ ਸਾਡਾ ਪਛੋਕੜ ਪੇਂਡੂ। ਹਿੰਦੀ ਬੋਲਣੀ ਵੱਸ ਦਾ ਰੋਗ ਨਹੀਂ ਸੀ। ਔਖੇ ਸੌਖੇ ਮੇਰੇ ਪਤੀ ਬੋਲੇ," ਮੈਡਮ ਫੋਨ ਕੋ ਪਤਾ ਨਹੀਂ ਕਿਆ ਹੂਆ ਜਬ ਬੀ ਫੋਨ ਕਰਤੇ ਹੈਂ ਟੂੰ ਟੂੰ ਕਰਨੇ ਡੈਹ ਪੈਤਾ ਹੈ।" ਮੈਡਮ ਕਹਿੰਦੀ ਟੂੰ ਟੂੰ ਤੋ ਠੀਕ ਹੈ ਪਰ ਡੈਹ ਪੈਤਾ ਸਮਝ ਨਹੀਂ ਆਈ।" ਫਟਾਫਟ ਫੋਨ ਬੰਦ ਕਰਕੇ ਪੁਛੱਦੇ,"ਡੈਹ ਪੈਂਦਾ" ਨੂੰ ਹਿੰਦੀ ਵਿਚ ਕੀ ਕਹਿੰਦੇ।😀😀😀😀😀

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja