ਉਏ ਔਹ ਵੇਖੋ ਗੌਣ ਵਾਲੀਆਂ ਜਾਂਦੀਆਂ। - Prabha Prinja

LET US SMILE
38-39 ਸਾਲ ਪੁਰਾਣੀ ਗੱਲ ਜਦੋਂ ਮੈਂ ਚੰਡੀਗੜ੍ਹ ਨੌਕਰੀ ਕਰਦੀ ਸੀ ਤੇ ਆਪਣੇ ਮਾਮਾ ਜੀ ਕੋਲ ਰਹਿੰਦੀ ਸੀ। ਮੇਰੀ ਛੋਟੀ ਭੈਣ ਵੀ ਉਨ੍ਹਾਂ ਦਿਨੀਂ ਚੰਡੀਗੜ ਕੋਰਸ ਕਰਦੀ ਸੀ ਤੇ ਉਹ ਵੀ ਉੱਥੇ ਰਹਿੰਦੀ ਸੀ।

ਮੇਰੇ ਮਾਮੀ ਜੀ ਬੜੇ ਮਿਲਣਸਾਰ ਸੁਭਾਅ ਦੇ ਨੇ। ਜਦੋਂ ਵੀ ਕਿਸੇ ਦੇ ਘਰ ਵਿਆਹ ਜਾਂ ਕੋਈ ਖੁਸ਼ੀ ਦਾ ਫੰਕਸ਼ਨ ਹੁੰਦਾ ਤਾਂ ਮਾਮੀ ਜੀ ਸਾਨੂੰ ਦੋਹਾਂ ਨੂੰ ਵੀ ਆਪਣੇ ਨਾਲ ਲੈ ਜਾਂਦੇ ਤੇ ਆਪਾਂ ਉਹਨਾਂ ਦੇ ਕਹਿਣ ਤੇ ਗਾਣੇ ਗੌਣ ਲੱਗ ਜਾਣਾ ਕਿਉਂਕਿ ਮਾੜਾ ਮੋਟਾ ਗੌਣ ਦਾ ਸ਼ੌਂਕ ਸੀ ਉਦੋਂ।
ਇੱਕ ਦਿਨ ਰੋਜ ਦੀ ਤਰ੍ਹਾਂ ਸਵੇਰੇ ਅਸੀਂ ਦੋਵੇਂ ਦਫਤਰ ਜਾਣ ਲਈ ਬੱਸ ਲੈਣ ਵਾਸਤੇ ਪੈਦਲ ਜਾ ਰਹੀਆਂ ਸੀ ਕਿ ਬੱਚਿਆਂ ਨੇ ਸਾਨੂੰ ਵੇਖ ਕੇ ਉੱਚੀ ਉੱਚੀ ਇੱਕ ਦੂਜੇ ਨੂੰ ਅਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਤਾੜੀਆਂ ਮਾਰਦੇ ਹੋਏ ਇੱਕ ਦੂਜੇ ਨੂੰ ਉੱਚੀ ਉੱਚੀ ਕਹਿਣ ਲੱਗੇ," ਉਏ ਔਹ ਵੇਖੋ ਗੌਣ ਵਾਲੀਆਂ ਜਾਂਦੀਆਂ। ਉਹ ਵੇਖੋ ਗੌਣ ਵਾਲੀਆਂ ਜਾਂਦੀਆਂ।" ਇਨ੍ਹਾਂ ਸੁਣਕੇ ਆਪਾਂ ਕਾਹਲੀ ਕਾਹਲੀ ਸਫਰ ਤੈਅ ਕਰਕੇ ਬੱਸ ਸਟੌਪ ਤੇ ਪਹੁੰਚੀਆਂ ਤੇ ਸ਼ਾਮ ਨੂੰ ਘਰ ਆ ਕੇ ਸਾਰਿਆਂ ਨਾਲ ਗੱਲ ਸਾਂਝੀ ਕਰਕੇ ਖੂਬ ਹੱਸੇ। 😀😀😀😀😀😀

Comments

Popular posts from this blog

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja

ਆਸ਼ਕ ਕੀ ਹੁੰਦਾ? - Prabha Prinja