ਪੌਦਾ ਸਿੰਘ - Prabha Prinja

LET US SMILE
ਨੌਕਰੀ ਦੇ ਪਹਿਲੇ ਚਾਰ ਸਾਲ ਮੈਂ ਚੰਡੀਗੜ੍ਹ ਬਿਤਾਏ। ਮੈਂ ਆਪਣੇ ਮਾਮਾ ਜੀ ਕੋਲ ਹੀ ਰਹਿੰਦੀ ਸੀ। ਮਹੀਨੇ ਕੁ ਬਾਅਦ ਪੱਟੀ ਚੱਕਰ ਲਗਦਾ ਸੀ।
ਇਕ ਵਾਰ ਮੇਰਾ ਛੋਟਾ ਭਰਾ ਇੰਦਰਜੀਤ ਚੰਡੀਗੜ੍ਹ ਆਇਆ। ਸ਼ਾਮ ਨੂੰ ਉਹ ਮੇਰੇ ਮਾਮਾ ਜੀ ਦੇ ਬੇਟੇ ਰਕੇਸ਼ ਨੂੰ ਨਾਲ ਲੈਕੇ ਬਾਹਰ ਚਲੇ ਗਿਆ। 
ਰਾਤੀ ਦੋਵੇਂ ਕਾਫੀ ਲੇਟ ਘਰ ਆਏ। ਮੈਂ ਆਉਂਦਿਆਂ ਹੀ ਰਕੇਸ਼ ਨੂੰ ਲੇਟ ਆਉਣ ਦਾ ਕਾਰਨ ਪੁਛਿਆ ਕਹਿੰਦਾ, " ਦੀਦੀ, ਵੀਰ ਜੀ ਦਾ ਦੋਸਤ ਮਿਲ ਗਿਆ ਸੀ।" ਜਦੋਂ ਮੈਂ ਦੋਸਤ ਦਾ ਨਾਂ ਪੁਛਿਆ ਤਾਂ ਸੋਚ ਸੋਚ ਕੇ ਕਹਿਣ ਲੱਗਾ," ਦੀਦੀ ਸ਼ਾਇਦ ਪੌਦਾ ਸਿੰਘ ।" ਵੱਖਰਾ ਜਿਹਾ ਨਾਂ ਹੋਣ ਕਰਕੇ ਮੈਨੂੰ ਉਹਦੀ ਗੱਲ ਤੇ ਯਕੀਨ ਨਾ ਹੋਇਆ l ਜਦੋਂ ਮੈਂ ਇੰਦਰਜੀਤ ਨੂੰ ਪੁੱਛਿਆ ਤਾਂ ਉਹਨੇ ਦਸਿਆ ਕਿ ਅਸੀਂ ਜੀਰਕਪੁਰ ਗਏ ਸੀ ਉਥੇ ਪਿੰਡ ਵਾਲੇ ਬੂਟਾ ਸਿੰਘ ਮਿਲ ਗਏ ਸੀ।
ਦਰਅਸਲ ਚੰਡੀਗੜ੍ਹ ਰਹਿਣ ਕਰਕੇ ਮੇਰੇ ਮਾਮਾ ਜੀ ਦੇ ਬੱਚੇ ਹਿੰਦੀ ਬੋਲਦੇ ਸੀ ਤੇ ਉਹਨੇ ਇਹ ਨਾਂ ਵੀ ਹਿੰਦੀ ਵਿੱਚ ਦਸਿਆ ਸੀ।😄😄😄😄😄😄😄😄😄😄

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja