ਦਵਾਈ ਨੇ ਕੀ ਕਰਨਾ? - Prabha Prinja

LET US SMILE
ਇੱਕ ਵਾਰ ਮੈਂ ਆਪਣੇ ਬੇਟੇ ਦੀ ਦਵਾਈ ਲੈਣ ਲਈ ਇੱਕ ਹੋਮਿਓਪੈਥਿਕ ਡਾਕਟਰ ਕੋਲ ਗਈ। 
ਚੈੱਕਅਪ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਪਰਚੀ ਤੇ ਦਵਾਈ ਲਿਖਦਿਆਂ ਹਦਾਇਤ ਕੀਤੀ, " ਇਹਦਾ ਖੂਨ ਘੱਟ ਏ ਆਹ ਦਵਾਈ ਸਾਹਮਣੇ ਕੈਮਿਸਟ ਕੋਲੋਂ ਲੈ ਲਓ ਤੇ ਰੁਟੀਨ ਦੀ ਡਾਈਟ ਨਾਲ ਇੰਨ੍ਹੂ ਹਰ ਰੋਜ਼ ਤਿੰਨ ਪਾ ਦੁੱਧ, ਅੱਧਾ ਕਿਲੋ ਦਹੀਂ, ਪਨੀਰ, ਸੇਬ, ਕੇਲਾ, ਅਨਾਰ,ਚੀਕੂ ਖਾਣ ਨੂੰ ਦਿਓ।" ਡਾਕਟਰ ਸਾਹਿਬ ਦੇ ਕਹਿਣ ਦੀ ਦੇਰ ਸੀ ਕਿ ਮੇਰਾ ਬੇਟਾ ਜੋ ਕਿ 9 ਕੁ ਸਾਲ ਦਾ ਸੀ ਝੱਟ ਬੋਲਿਆ,"ਅੰਕਲ ਜੇ ਇੰਨਾਂ ਕੁੱਝ ਖਾਣਾ ਤੇ ਤੁਹਾਡੀ ਦਵਾਈ ਨੇ ਕੀ ਕਰਨਾ?"
 ਉਹਦੀ ਗੱਲ ਸੁਣ ਕੇ ਸਾਰੇ ਮਰੀਜ਼ ਤੇ ਡਾਕਟਰ ਸਾਹਿਬ ਹੱਸਣ ਲੱਗ ਪਏ।🤣🤣🤣🤣🤣🤣🤣🤣🤣🤣🤣

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja