ਆਸ਼ਕ ਕੀ ਹੁੰਦਾ? - Prabha Prinja

LET US SMILE
ਗੱਲ ਕੋਈ ਦੋ ਦਹਾਕੇ ਪੁਰਾਣੀ ਹੈ। ਸ਼ਾਮ ਦਾ ਟਾਈਮ ਸੀ ਬੱਚੇ ਆਪਣਾ ਹੋਮ ਵਰਕ ਕਰ ਰਹੇ ਸੀ। ਮੇਰਾ ਛੋਟਾ ਬੇਟਾ ਰਸੋਈ ਵਿੱਚ ਆ ਕੇ ਬੜੇ ਪਿਆਰ ਨਾਲ ਮੈਨੂੰ ਕਹਿਣ ਲੱਗਾ,"ਮੰਮਾ ਆਸ਼ਕ ਕੀ ਹੁੰਦਾ?" ਇੰਨੇ ਛੋਟੇ ਬੱਚੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਹੋ ਕੇ ਪਰ ਬੜੇ ਪਿਆਰ ਨਾਲ ਉਹਨੂੰ ਪੁਛਿਆ ,"ਕਿਉਂ ਤੂੰ ਕਿੱਥੋਂ ਸੁਣਿਆ?" 
ਕਹਿੰਦਾ,"ਸਾਡੇ ਆਟੋ ਵਿੱਚ ਰੋਜ਼ ਗਾਣਾ ਲੱਗਦਾ" ਨਾਲ ਹੀ ਬੜੇ ਸੁਰ ਵਿੱਚ ਗਾਣਾ ਗਾ ਕੇ ਸੁਣਾਉਣ ਲੱਗਾ,"ਆਸ਼ਕਾਂ ਦੀ ਸੁੰਘ ਲੈ ਜੁਰਾਬ ਨੀ ਤੇਰਾ ਚਰਖਾ ਟੁੱਟੇ।" ਉਹਦੇ ਲਾਈਨ ਬੋਲਣ ਦੀ ਦੇਰ ਸੀ ਕਿ ਸਾਰਾ ਘਰ ਠਹਾਕਿਆਂ ਨਾਲ ਗੂੰਜ ਉੱਠਿਆ। ਉਹ ਹੱਕਾ ਬੱਕਾ ਸਾਰਿਆਂ ਵੱਲ ਵੇਖ ਰਿਹਾ ਸੀ। ਅਸਲ ਵਿੱਚ ਗਾਣੇ ਦੇ ਬੋਲ ਸੀ," ਆਸ਼ਕਾਂ ਦੀ ਸੁਣ ਲਏ ਜੇ ਰੱਬ ਨੀ ਤੇਰਾ ਚਰਖਾ ਟੁੱਟੇ।😊😊😊😊😊😊😊😊😊😊😊😊😊😊😊😊😊😊

Comments

Popular posts from this blog

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja