ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ ! - Prabha Prinja

LET US SMILE
ਉੱਚ ਅਧਿਕਾਰੀਆਂ ਵੱਲੋਂ ਤੁਰੰਤ ਮੰਗੀ ਸੂਚਨਾ ਬਣਾਉਣ ਲਈ ਸ਼ਾਖਾ ਦੇ ਤਿੰਨ ਕਰਮਚਾਰੀ ਮੇਰੇ ਕੋਲ ਬੈਠੇ ਸੂਚਨਾ ਤਿਆਰ ਕਰ ਰਹੇ ਸੀ। ਇਕ ਕਰਮਚਾਰੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸਦੀ ਸੀਟ ਦਾ ਕੰਮ ਵੀ ਅਸੀਂ ਕਰ ਰਹੇ ਸੀ। ਉਹ ਆਪਣੀ ਸੀਟ ਤੇ ਮੇਜ ਤੇ ਸਿਰ ਰੱਖ ਕੇ ਬੈਠਾ ਸੀ।ਜੁਕਾਮ ਤੇ ਛਿੱਕਾਂ ਨਾਲ ਉਸ ਦਾ ਬੁਰਾ ਹਾਲ ਸੀ।

ਇੰਨੇ ਨੂੰ ਬਾਹਰੋਂ ਇਕ ਆਦਮੀ ਮੇਰੇ ਕੋਲ ਆਇਆ ਤੇ ਆਪਣਾ ਕੰਮ ਦੱਸਣ ਲੱਗਾ। ਬਿਜ਼ੀ ਹੋਣ ਕਰਕੇ ਮੈਂ ਉਸ ਨੂੰ ਪੰਜ ਮਿੰਟ ਰੁਕਣ ਲਈ ਕਿਹਾ। ਉਹਨੇ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਉਹ ਸਰਕਾਰੀ ਡਾਕਟਰ ਹੈ ਤੇ ਉਸ ਨੇ ਆਪਣੀ ਪਤਨੀ ਲਈ ਲੈਕਚਰਾਰ ਦੀ ਖਾਲੀ ਪੋਸਟ ਵੇਖਣੀ ਹੈ। ਮੈਂ ਸਾਹਮਣੇ ਬੈਠੇ ਕਰਮਚਾਰੀ ਵੱਲ ਇਸ਼ਾਰਾ ਕਰ ਕੇ ਕਿਹਾ " ਉਹ ਸਾਹਮਣੇ ਡੀਲਿੰਗ ਹੈਂਡ ਬੈਠੇ ਉਨ੍ਹਾਂ ਕੋਲੋਂ ਪੁੱਛ ਲਓ ਪਰ ਤੁਹਾਨੂੰ ਡਾਕਟਰ ਤਾਂ ਮੰਨਾਗੇ ਜੇ ਤੁਸੀਂ ਉਸ ਦੀ ਅਲਰਜੀ ਠੀਕ ਕਰੋਗੇ।" ਇਨ੍ਹਾਂ ਕਹਿ ਕੇ ਮੈਂ ਫਿਰ ਕੰਮ ਵਿੱਚ ਲੱਗ ਗਈ।
ਸ਼ਾਮ ਦੇ ਸਾਢੇ ਚਾਰ ਹੋ ਗਏ ਸੀ ਸਾਰੇ ਬਹੁਤ ਖੁਸ਼ ਸੀ ਕਿ ਇੰਨੀ ਔਖੀ ਸੂਚਨਾ ਸਮੇਂ ਸਿਰ ਮਹਿਕਮੇ ਨੂੰ ਭੇਜ ਦਿੱਤੀ ਸੀ। ਉਹੀ ਕਰਮਚਾਰੀ ਮੇਰੇ ਕੋਲ ਆ ਕੇ ਹੌਲੀ ਜਿਹੇ ਕਹਿਣ ਲੱਗਾ "ਮੈਡਮ ਜੀ ਤੁਸੀਂ ਅੱਜ ਮੇਰੇ ਨਾਲ ਚੰਗੀ ਨਹੀਂ ਕੀਤੀ। ਤੁਸੀਂ ਮੇਰੇ ਨਾਲ ਬੜਾ ਕੋਝਾ ਮਜਾਕ ਕੀਤਾ।" ਮੈਂ ਸਿਰ ਉਪਰ ਚੱਕਿਆ ਤੇ ਪੁਛਿਆ ਕਿਉਂ ਕੀ ਹੋਇਆ? ਕਹਿਣ ਲੱਗਾ "ਤੁਸੀਂ ਅੱਜ ਮੇਰੇ ਕੋਲ ਡਾਕਟਰ ਸਾਹਿਬ ਨੂੰ ਭੇਜਿਆ।" ਮੈਂ ਕਿਹਾ ਫਿਰ? ਹੱਸਦੇ ਹੱਸਦੇ ਉਹਦੇ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ ਕਹਿੰਦਾ "ਉਹ ਤਾਂ ਡੰਗਰਾਂ ਦਾ ਡਾਕਟਰ ਸੀ।"ਸਾਰੇ ਕਰਮਚਾਰੀ ਉੱਚੀ ਉੱਚੀ ਹੱਸ ਰਹੇ ਸੀ ਤੇ ਉਹ ਵੀ ਉਹਨਾਂ ਦਾ ਸਾਥ ਦੇ ਰਿਹਾ ਸੀ।😀😀😀😀😀😀😀😀😼😀😀😀😀

Comments

Popular posts from this blog

ਉਹ ਮੈਂ ਆਂ ! - Prabha Prinja

ਕੀ ਗੱਲ ਹੋਈ ਫਿਰ ? - Prabha Prinja

ਅੰਬ, ਨੈਪਕਿਨ ਤੇ ਚੰਮਚ - Prabha Prinja