ਜਰਾ ਜਲਦੀ ਚੱਲ - Prabha Prinja

LET US SMILE

ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਅੱਠ ਵਜੇ ਮੈਂ ਘਰੋਂ ਦਫਤਰ ਲਈ ਨਿਕਲੀ। ਥੋੜ੍ਹੀ ਦੂਰ ਪੈਦਲ ਜਾਣ ਤੋਂ ਬਾਅਦ ਮਸਾਂ ਹੀ ਇੱਕ ਰਿਕਸ਼ਾ ਮਿਲਿਆ। ਸੋਮਵਾਰ ਦਾ ਦਿਨ ਹੋਣ ਕਰਕੇ ਚੈਕਿੰਗ ਦਾ ਡਰ ਸੀ। 
ਰਿਕਸ਼ਾ ਵਾਲਾ ਬਹੁਤ ਹੌਲੀ ਹੌਲੀ ਰਿਕਸ਼ਾ ਚਲਾ ਰਿਹਾ ਸੀ ਜਿਸ ਤੋਂ ਮੈਨੂੰ ਬਹੁਤ ਕਾਹਲੀ ਪੈ ਰਹੀ ਸੀ। ਦੋ ਤਿੰਨ ਵਾਰ ਕਹਿਣ ਤੇ ਵੀ ਉਸ ਦੀ ਸਪੀਡ ਵਿੱਚ ਕੋਈ ਫਰਕ ਨਾਂ ਪਿਆ। 8 ਵੱਜ ਕੇ 50 ਮਿੰਟ ਹੋ ਚੁੱਕੇ ਸੀ ਉਹ ਹਾਲੇ ਗਵਾਲ ਮੰਡੀ ਚੌਂਕ ਵਿੱਚ ਹੀ ਪਹੁੰਚਿਆ ਸੀ। ਮੈਂ ਡਰਦੇ ਡਰਦੇ ਇਕ ਵਾਰ ਫਿਰ ਉਸ ਨੂੰ ਕਿਹਾ " ਭਈਆ 9 ਵੱਜ ਚੱਲੇ , ਜਰਾ ਜਲਦੀ ਚੱਲ।" ਉਹ ਪਿੱਛੇ ਮੂੰਹ ਕਰਕੇ ਉੱਚੀ ਸਾਰੀ ਬੋਲਿਆ " ਕਯਾ ਜਲਦੀ ਜਲਦੀ ਲਗਾ ਰੱਖੀ ਹੈ ,ਪਾਂਚ ਮਿੰਟ ਪਹਿਲੇ ਨਹੀਂ ਚੱਲ ਸਕਤੀ ਥੀ ਕਯਾ?" ਮੇਰਾ ਹਾਸਾ ਨਿਕਲ ਗਿਆ ਦਿਲ ਕੀਤਾ ਕਿ ਇੰਨੂ ਕਹਾਂ ਕਿ ਮੈਂ ਤਾਂ ਪਹਿਲਾਂ ਹੀ ਚੱਲੀ ਸੀ ਤੂੰ ਹੀ ਲੇਟ ਮਿਲਿਆ।
ਸਾਰਾ ਦਿਨ ਉਹਦਾ ਡਾਇਲਾਗ ਮੇਰੇ ਕੰਨਾਂ ਵਿੱਚ ਗੂੰਜਦਾ ਰਿਹਾ ਤੇ ਆਪ ਮੁਹਾਰੇ ਮੈਂ ਹੱਸਦੀ ਰਹੀ।
😂😂😂😂😂😂😂😂😂😂😂😂😂😂😂

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja