"ਕਾਂ ਲੈ ਗਿਆ।" - Prabha Prinja

Let Us Smile
ਨਿੱਕੇ ਹੁੰਦੇ ਜਿਹੜੇ ਘਰ ਵਿੱਚ ਅਸੀਂ ਪੱਟੀ ਰਹਿੰਦੇ ਸੀ ਉਹ ਇੱਕ ਬੜੇ ਵੱਡੇ ਸਾਂਝੇ ਵਿਹੜੇ ਵਾਲਾ ਘਰ ਹੁੰਦਾ ਸੀ। ਸਭ ਤੋਂ ਪਹਿਲਾਂ ਸਾਡੇ ਤਾਇਆ ਜੀ ਦੇ ਵੱਡੇ ਬੇਟੇ ਦਾ, ਉਸ ਤੋਂ ਬਾਅਦ ਉਨ੍ਹਾਂ ਦੇ ਛੋਟੇ ਬੇਟੇ ਦਾ ਤੇ ਫਿਰ ਸਾਡਾ ਘਰ ਸੀ। ਤਿਨ੍ਹਾਂ ਘਰਾਂ ਵਿੱਚ ਕੋਈ ਕੰਧ ਨਹੀਂ ਸੀ। ਵਿਹੜੇ ਵਿੱਚ ਨਿੰਮ ਧਰੇਕ ,ਬਕੈਣ,ਜਾਮਣ, ਕੇਲੇ,ਅਮਰੂਦ ਤੇ ਖਜੂਰ ਆਦਿ ਦੇ ਦਰੱਖਤ ਸੀ। ਪੱਖਿਆਂ ਦੀ ਕੋਈ ਲੋੜ ਮਹਿਸੂਸ ਨਹੀਂ ਸੀ ਹੋਈ ਕਦੇ। ਤਿੰਨੇ ਪਰਿਵਾਰ ਬੜੇ ਪਿਆਰ ਨਾਲ ਮਿਲਜੁਲ ਕੇ ਰਹਿੰਦੇ ਸੀ।

ਇਕ ਦਿਨ ਮੇਰਾ ਛੋਟਾ ਭਰਾ ਲਾਡੀ ਵਿਹੜੇ ਵਿੱਚ ਬੈਠਾ ਰੋਟੀ ਖਾ ਰਿਹਾ ਸੀ। ਰੋਟੀ ਖਾਂਦੇ ਖਾਂਦੇ ਉਹ ਪਾਣੀ ਲੈਣ ਚਲਾ ਗਿਆ। ਉਹ ਹਾਲੇ ਨਲਕੇ ਤੱਕ ਪਹੁੰਚਿਆ ਹੀ ਸੀ ਮੇਰੇ ਤਾਇਆ ਜੀ ਦੀ ਵੱਡੀ ਨੂੰਹ ਦੀ ਬੜੀ ਦੂਰੋਂ ਅਵਾਜ਼ ਆਈ, " ਉਏ ਕੀਹਦਾ ,ਕੀ, ਕੌਣ ਲੈ ਗਿਆ।" ਸਾਰਿਆਂ ਦਾ ਧਿਆਨ ਉਧੱਰ ਹੋ ਗਿਆ। ਵੇਖਿਆ ਤਾਂ ਲਾਡੀ ਦੀ ਰੋਟੀ ਕਾਂ ਚੁੱਕ ਕੇ ਬਨੇਰੇ ਤੇ ਜਾ ਬੈਠਾ ਸੀ। ਸਾਰੇ ਇਕੱਠੇ ਬੋਲੇ, " ਲਾਡੀ ਦੀ ਰੋਟੀ ਕਾਂ ਲੈ ਗਿਆ।" ਅੱਜ ਵੀ ਜਦੋਂ ਕਿਸੇ ਦਿਨ ਢੰਗ ਤੇ ਸਾਰੇ ਇੱਕਠੇ ਹੋਈਦਾ ਏ ਤਾਂ ਕੀਹਦਾ, ਕੀ, ਕੌਣ ਲੈ ਗਿਆ ਯਾਦ ਕਰਕੇ ਖੁਸ਼ ਹੋ ਲਈਦਾ।😀😀😀😀😀😀😀😀😀😀😀😀😀😀

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja