ਮਾਸੂਮੀਅਤ ਵਾਲਾ ਜਵਾਬ - Prabha Prinja

LET US SMILE
ਗੱਲ ਉਦੋਂ ਦੀ ਹੈ ਜਦੋਂ ਮੇਰਾ ਵੱਡਾ ਬੇਟਾ 7 ਕੁ ਸਾਲ ਦਾ ਸੀ। ਸਵੇਰੇ ਸਵੇਰ ਸਕੂਲ ਜਾਣ ਤੋਂ ਪਹਿਲਾਂ ਉਹ ਵਾਸ਼ ਬੇਸਨ ਤੇ ਬਰੱਸ਼ ਕਰ ਰਿਹਾ ਸੀ। ਜਿਨ੍ਹਾਂ ਚਿਰ ਉਹ ਬਰੱਸ਼ ਕਰਦਾ ਰਿਹਾ ਉਨ੍ਹਾਂ ਚਿਰ ਉਹਨੇ ਵਾਸ਼ ਬੇਸਨ ਦੀ ਟੂਟੀ ਚਲਦੀ ਰੱਖੀ। 
ਥੋੜ੍ਹੀ ਦੇਰ ਵੇਖਣ ਤੋਂ ਬਾਅਦ ਮੈਂ ਉਹਨੂੰ ਰਸੋਈ ਵਿਚੋਂ ਹੀ ਆਵਾਜ਼ ਦਿੱਤੀ ਕਿ ਪਾਣੀ ਕਿਉਂ ਵੇਸਟ ਕਰ ਰਿਹਾ? ਉਹਨੇ ਝੱਟ ਜਵਾਬ ਦਿੱਤਾ " ਮੰਮਾ ਪਾਣੀ ਵੇਸਟ ਥੋੜਾ ਕਰ ਰਿਹਾ। ਤੁਸੀਂ ਆਪੇ ਤਾਂ ਰੋਜ਼ ਕਹਿੰਦੇ ਓ ਕਿ ਧਰਤੀ ਹੇਠਾਂ ਪਾਣੀ ਬਹੁਤ ਥੱਲੇ ਚਲਾ ਗਿਆ ਮੈਂ ਤਾਂ ਸਗੋਂ ਟੈਂਕੀ ਦਾ ਪਾਣੀ ਧਰਤੀ ਹੇਠਾਂ ਭੇਜ ਕੇ ਪਾਣੀ ਦਾ ਲੈਵਲ ਉੱਚਾ ਕਰ ਰਿਹਾਂ ।" ਮੈਨੂੰ ਉਹਦੇ ਮਾਸੂਮੀਅਤ ਵਾਲੇ ਜਵਾਬ ਤੇ ਹਾਸਾ ਅਤੇ ਕੀਤੇ ਜਾ ਰਹੇ ਉਪਰਾਲੇ ਦੀ ਖੁਸ਼ੀ ਵੀ ਹੋ ਰਹੀ ਸੀ।😀😀😀😀😀😀😀😀😀😀😀😀😀

Comments

Popular posts from this blog

ਉਹ ਮੈਂ ਆਂ ! - Prabha Prinja

ਕੀ ਗੱਲ ਹੋਈ ਫਿਰ ? - Prabha Prinja

ਅੰਬ, ਨੈਪਕਿਨ ਤੇ ਚੰਮਚ - Prabha Prinja